ਨੇਵਾਦਾ ਵਿਚ ਤੇਹੋ ਝੀਲ ਦੇ ਕੋਲ ਸਕਾਈ-ਡਾਈਵਿੰਗ ਦੁਰਘਟਨਾ ਵਿਚ 2 ਦੀ ਮੌਤ

Friday, Aug 04, 2017 - 10:28 AM (IST)

ਨੇਵਾਦਾ ਵਿਚ ਤੇਹੋ ਝੀਲ ਦੇ ਕੋਲ ਸਕਾਈ-ਡਾਈਵਿੰਗ ਦੁਰਘਟਨਾ ਵਿਚ 2 ਦੀ ਮੌਤ

ਮਿੰਡੇਨ— ਪੱਛਮੀ ਨੇਵਾਦਾ ਵਿਚ ਤੇਹੋ ਝੀਲ ਦੇ ਕੋਲ ਉੱਡ ਰਹੇ ਇਕ ਜਹਾਜ਼ ਨਾਲ ਸਕਾਈ ਡਾਈਵਿੰਗ ਦੇ ਦੌਰਾਨ ਛਾਲ ਲਗਾਉਣ ਵਾਲੇ ਇਕ ਨਿਰਦੇਸ਼ਕ ਅਤੇ ਇਕ ਜਰਮਨ ਯਾਤਰੀ ਜ਼ਮੀਨ 'ਤੇ ਮਰੇ ਹੋਏ ਮਿਲੇ। ਡਗਲਸ ਕਾਊਂਟੀ ਸ਼ੇਰਿਫ ਦੇ ਅਧਿਕਾਰੀ ਕੈਪਟਨ ਡੈਨ ਕੋਵਰਲੇ ਨੇ ਦੱਸਿਆ ਕਿ ਇਕ ਸ਼ੁਰੂਆਤੀ ਪੜਤਾਲ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਦੋਵੇ ਇਕੁਸੁਰੱਖਿਆ ਪੇਟੀ ਅਤੇ ਪੈਰਾਸ਼ੂਟ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਕੋਲ ਇੱਕ ਰਿਜਰਵ ਪੈਰਾਸ਼ੂਟ ਵੀ ਸੀ। ਕੋਵਰਲੇ ਅਤੇ ਹੋਰ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਮੌਕੇ 'ਤੇ ਪੈਰਾਸ਼ੂਟ ਖੁੱਲ ਨਹੀਂ ਪਾਇਆ ਜਾਂ ਉਸ ਵਿਚ ਖਰਾਬੀ ਸੀ। ਇਸ ਦੀ ਜਾਂਚ ਸਮੂਹ ਹਵਾਬਾਜ਼ੀ ਪ੍ਰਸ਼ਾਸਨ ਵੀ ਕਰ ਰਿਹਾ ਹੈ। ਐਫ.ਏ.ਏ. ਦੇ ਬੁਲਾਰੇ ਇਯਾਨ ਗਰੇਜਰ ਨੇ ਦੱਸਿਆ ਕਿ ਦੋਨੋ ਬੀਤੇ ਦਿਨ ਮਿੰਦੇਨ- ਤੇਹਾਂ ਹਵਾਈਅੱਡੇ ਦੇ ਕੋਲ ਕਰੀਬ ਸਵਾ ਦੱਸ ਵਜੇ ਮਰੇ ਪਾਏ ਗਏ।


Related News