ਨੇਪਾਲ ''ਚ ਨਸ਼ੀਲੇ ਪਦਾਰਥਾਂ ਸਣੇ 2 ਭਾਰਤੀ ਗ੍ਰਿਫਤਾਰ
Wednesday, Jan 09, 2019 - 06:15 PM (IST)

ਕਾਠਮੰਡੂ— ਨੇਪਾਲ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ 2 ਵੱਖ-ਵੱਖ ਘਟਨਾਵਾਂ 'ਚ ਦੋ ਭਾਰਤੀਆਂ ਸਣੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਬਿਹਾਰ ਦੇ ਸੀਤਾਗੜ੍ਹੀ ਦੇ ਰਹਿਣ ਵਾਲੇ ਪੁਸ਼ਕਰ ਮਿਸ਼ਰਾ (19) ਤੇ ਕੰਹਾਈ ਮਿਸ਼ਰਾ (36) ਨੂੰ ਗ੍ਰਿਫਤਾਰ ਕੀਤਾ ਹੈ। ਉਹ ਆਪਣੀ ਬਾਈਕ ਰਾਹੀਂ 500 ਗ੍ਰਾਮ ਭੰਗ ਲਿਜਾ ਰਿਹਾ ਸੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਦੱਖਣੀ ਨੇਪਾਲ ਦੇ ਸਰਲਾਹੀ ਜ਼ਿਲੇ ਦੇ ਕੌਡੇਨਾ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹ ਨਸ਼ੀਲੇ ਪਦਾਰਥ ਨਾਲ ਭਾਰਤ ਵੱਲ ਵਧ ਰਿਹਾ ਸੀ।
ਪੁਲਸ ਸੂਤਰਾਂ ਮੁਤਾਬਕ ਇਕ ਹੋਰ ਘਟਨਾ 'ਚ ਪੱਛਮੀ ਨੇਪਾਲ ਦੇ ਬਾਂਕੇ ਜ਼ਿਲੇ ਦੇ ਕੋਹਲਪੁਰ ਤੋਂ ਤਿੰਨ ਨੇਪਾਲੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਕੋਲੋਂ 30 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ।