20 ਲੱਖ ਰੁਪਏ ਦੀ ਗੈਰ-ਕਾਨੂੰਨੀ ਨਕਦੀ ਰੱਖਣ ਦੇ ਦੋਸ਼ ''ਚ 2 ਭਾਰਤੀ ਗ੍ਰਿਫ਼ਤਾਰ

Tuesday, Oct 22, 2024 - 03:05 PM (IST)

20 ਲੱਖ ਰੁਪਏ ਦੀ ਗੈਰ-ਕਾਨੂੰਨੀ ਨਕਦੀ ਰੱਖਣ ਦੇ ਦੋਸ਼ ''ਚ 2 ਭਾਰਤੀ ਗ੍ਰਿਫ਼ਤਾਰ

ਕਾਠਮੰਡੂ (ਏਜੰਸੀ)- ਨੇਪਾਲ ਦੇ ਕਪਿਲਵਾਸਤੂ ਜ਼ਿਲ੍ਹੇ ਵਿਚ ਮੰਗਲਵਾਰ ਨੂੰ 2 ਭਾਰਤੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਰੂਪ ਨਾਲ 20 ਲੱਖ ਰੁਪਏ ਦੀ ਨਕਦੀ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੇ ਰਹਿਣ ਵਾਲੇ ਸਲਮਾਨ ਕੁਰੇਸ਼ੀਆ (33) ਅਤੇ ਉਮੇਸ਼ ਸਖਾਰਾਮ ਖੰਡਾਗਲੇ (39) ਨੂੰ ਨੇਪਾਲ-ਭਾਰਤ ਸਰਹੱਦ 'ਤੇ ਨਿਯਮਤ ਸੁਰੱਖਿਆ ਜਾਂਚ ਦੌਰਾਨ ਕਪਿਲਵਾਸਤੂ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਭਾਰਤੀ ਨੰਬਰ ਪਲੇਟ ਵਾਲੇ ਵੱਖ-ਵੱਖ ਵਾਹਨਾਂ ਵਿੱਚ ਸਫ਼ਰ ਕਰ ਰਹੇ ਸਨ।

ਇਹ ਵੀ ਪੜ੍ਹੋ: ਬ੍ਰਿਕਸ ਸੰਮੇਲਨ ਲਈ ਕਜ਼ਾਨ ਪਹੁੰਚੇ PM ਮੋਦੀ, ਰੂਸ ਦੇ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ

ਪੁਲਸ ਨੇ ਉਨ੍ਹਾਂ ਕੋਲੋਂ ਕੁੱਲ 20,50,000 ਭਾਰਤੀ ਰੁਪਏ ਬਰਾਮਦ ਕੀਤੇ ਅਤੇ ਉਹ ਇਸ ਰਕਮ ਸਬੰਧੀ ਜਾਇਜ਼ ਦਸਤਾਵੇਜ਼ ਨਹੀਂ ਦਿਖਾ ਸਕੇ। ਨੇਪਾਲ ਵਿੱਚ ਸਹੀ ਦਸਤਾਵੇਜ਼ਾਂ ਤੋਂ ਬਿਨਾਂ 25,000 ਜਾਂ ਉਸ ਤੋਂ ਵੱਧ ਭਾਰਤੀ ਰੁਪਏ ਨਕਦ ਰੱਖਣਾ ਗੈਰ-ਕਾਨੂੰਨੀ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਅਤੇ ਬਰਾਮਦ ਕੀਤੇ ਗਈ ਨਕਦੀ ਨੂੰ ਕਪਿਲਵਾਸਤੂ ਜ਼ਿਲ੍ਹੇ ਦੇ ਰੈਵੇਨਿਊ ਜਾਂਚ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰਤੀਆਂ ਲਈ ਹੁਣ ਬ੍ਰਿਟੇਨ 'ਚ ਪੜ੍ਹਾਈ ਕਰਨਾ ਹੋਵੇਗਾ ਔਖਾ, ਸਟੂਡੈਂਟ ਵੀਜ਼ਾ ਨੂੰ ਲੈ ਕੇ ਹੋਈ ਇਹ ਤਬਦੀਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News