ਅਧਿਆਪਕਾ ਦੀ ਹੱਤਿਆ ਕਰਨ ਵਾਲੀਆਂ 2 ਵਿਦਿਆਰਥਣਾਂ ਨੂੰ ਫਾਂਸੀ ਤੇ ਇਕ ਨਾਬਾਲਿਗ ਨੂੰ ਉਮਰ ਕੈਦ
Thursday, Mar 21, 2024 - 10:46 AM (IST)
 
            
            ਗੁਰਦਾਸਪੁਰ(ਵਿਨੋਦ) : ਪਾਕਿਸਤਾਨ ਦੇ ਡੇਰਾ ਇਸਮਾਈਲ ਖ਼ਾਨ ਦੇ ਵਧੀਕ ਸੈਸ਼ਨ ਜੱਜ-2 ਮੁਹੰਮਦ ਜਮੀਲ ਨੇ ਮਦਰੱਸੇ ਦੀਆਂ 2 ਵਿਦਿਆਰਥਣਾਂ ਨੂੰ ਆਪਣੀ ਅਧਿਆਪਕਾ ਦੀ ਹੱਤਿਆ ਦੇ ਦੋਸ਼ ਹੇਠ ਮੌਤ ਦੀ ਸਜ਼ਾ ਅਤੇ ਇਕ ਨਾਬਾਲਗ ਵਿਦਿਆਰਥਣ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ : ਚੋਣ ਜਿੱਤਣ ਵਾਲੇ ਨਾਲੋਂ ਜ਼ਿਆਦਾ ਹਾਰਨ ਵਾਲੇ ਲਈ ਫ਼ਾਇਦੇਮੰਦ ਰਹਿੰਦੀ ਹੈ ਅੰਮ੍ਰਿਤਸਰ ਸੀਟ, ਪੜ੍ਹੋ 25 ਸਾਲਾਂ ਦਾ ਇਤਿਹਾਸ
ਸਰਹੱਦ ਪਾਰਲੇ ਸੂਤਰਾਂ ਮੁਤਾਬਕ ਜੱਜ ਮੁਹੰਮਦ ਜਮੀਲ ਨੇ ਦੋਸ਼ੀਆਂ ’ਤੇ 20-20 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਉਸ ਨੇ ਕੁੜੀ ’ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ, ਜਿਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਕਿਉਂਕਿ ਉਹ ਨਾਬਾਲਿਗ ਸੀ। ਪੁਲਸ ਰਿਪੋਰਟ ਅਨੁਸਾਰ 29 ਮਾਰਚ 2022 ਨੂੰ ਛਾਉਣੀ ਪੁਲਸ ਸਟੇਸ਼ਨ ਦੀ ਹੱਦ ਅੰਦਰ ਡੇਰਾ-ਮੁਲਤਾਨ ਰੋਡ ’ਤੇ ਅੰਜੁਮਾਬਾਦ ਖੇਤਰ ਵਿਚ ਸਥਿਤ ਜਾਮੀਆ ਇਸਲਾਮੀਆ ਫਲਾਹ-ਅਲ-ਬਨਾਤ ਦੀਆਂ ਤਿੰਨ ਵਿਦਿਆਰਥਣਾਂ ਨੇ ਆਪਣੇ ਮਦਰੱਸੇ ਦੀ ਇਕ ਨੌਜਵਾਨ ਮਹਿਲਾ ਅਧਿਆਪਕ ’ਤੇ ਦੋਸ਼ ਲਗਾ ਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            