ਆਬੂ ਧਾਬੀ ''ਚ ਫਟਿਆ ਸਿਲੰਡਰ, 2 ਲੋਕਾਂ ਦੀ ਮੌਤ ਤੇ 120 ਜ਼ਖਮੀ

05/24/2022 10:37:08 AM

ਆਬੂ ਧਾਬੀ (ਆਈ.ਏ.ਐੱਨ.ਐੱਸ.): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਰਾਜਧਾਨੀ ਆਬੂ ਧਾਬੀ ਵਿੱਚ ਇੱਕ ਰੈਸਟੋਰੈਂਟ ਵਿੱਚ ਗੈਸ ਸਿਲੰਡਰ ਫਟਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ 120 ਹੋਰ ਜ਼ਖਮੀ ਹੋ ਗਏ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਵਿਚ ਪੁਲਸ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ ਦੌਰਾਨ ਸਾਊਦੀ ਅਰਬ ਦਾ ਵੱਡਾ ਫ਼ੈਸਲਾ, ਭਾਰਤ ਸਮੇਤ 16 ਦੇਸ਼ਾਂ ਦੀ ਯਾਤਰਾ 'ਤੇ ਲਗਾਈ ਪਾਬੰਦੀ

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਰੈਸਟੋਰੈਂਟ, ਜੋ ਕਿ ਦੱਖਣੀ ਏਸ਼ੀਆਈ ਭੋਜਨ ਸਵਰ ਕਰਦਾ ਹੈ, ਮੱਧ ਆਬੂ ਧਾਬੀ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਵਿੱਚ ਸਥਿਤ ਹੈ।ਸੋਮਵਾਰ ਨੂੰ ਹੋਏ ਧਮਾਕੇ ਵਿੱਚ ਕਈ ਦੁਕਾਨਾਂ ਅਤੇ ਛੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।ਆਬੂ ਧਾਬੀ ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਇਸ ਦੌਰਾਨ ਖੇਤਰ ਵਿੱਚ ਚਾਰ ਅਪਾਰਟਮੈਂਟ ਬਿਲਡਿੰਗਾਂ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਨਿਵਾਸੀਆਂ ਨੂੰ ਅਸਥਾਈ ਰਿਹਾਇਸ਼ ਪ੍ਰਦਾਨ ਕੀਤੀ ਗਈ ਕਿਉਂਕਿ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News