ਫਰਿਜ਼ਨੋ: ਚੋਰੀ ਕੀਤੀਆਂ ਹਜ਼ਾਰਾਂ ਚਿੱਠੀਆਂ ਸਮੇਤ 2 ਵਿਅਕਤੀ ਗ੍ਰਿਫਤਾਰ
Thursday, Aug 19, 2021 - 11:16 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫਰਿਜ਼ਨੋ 'ਚ ਦੋ ਵਿਅਕਤੀਆਂ ਨੂੰ ਚੋਰੀ ਕੀਤੀਆਂ ਹੋਈਆਂ ਹਜ਼ਾਰਾਂ ਚਿੱਠੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਕਲੋਵਿਸ ਪੁਲਸ ਵਿਭਾਗ ਦੇ ਅਨੁਸਾਰ, ਕਲੋਵਿਸ ਦੇ ਦਰਜਨਾਂ ਘਰਾਂ 'ਚੋਂ ਹਜ਼ਾਰਾਂ ਚਿੱਠੀਆਂ ਨੂੰ ਚੋਰੀ ਕਰਨ ਦੇ ਦੋਸ਼ 'ਚ ਦੋ ਲੋਕਾਂ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਜਾਪਾਨ ਦੀ 2029 ਤੱਕ ਮੰਗਲ ਗ੍ਰਹਿ ਤੋਂ ਮਿੱਟੀ ਦੇ ਨਮੂਨੇ ਲਿਆਉਣ ਦੀ ਯੋਜਨਾ
ਪੁਲਸ ਨੇ ਦੱਸਿਆ ਕਿ 32 ਸਾਲਾਂ ਰੈਂਡਲ ਮੈਕਕਿਨੀ ਅਤੇ 34 ਸਾਲਾ ਬੌਬੀ ਹਾਇਸ ਨੂੰ ਫਰਿਜ਼ਨੋ ਦੇ ਇੱਕ ਅਪਾਰਟਮੈਂਟ 'ਚ ਤਲਾਸ਼ੀ ਦੇ ਵਾਰੰਟਾਂ 'ਤੇ ਕਾਰਵਾਈ ਕਰਦਿਆਂ ਗ੍ਰਿਫਤਾਰ ਕੀਤਾ। ਇਨ੍ਹਾਂ ਵਿਅਕਤੀਆਂ ਨੂੰ ਕਲੋਵਿਸ ਦੇ ਤਕਰੀਬਨ 100 ਪਤਿਆਂ ਸਮੇਤ ਸੈਂਟਰਲ ਵੈਲੀ 'ਚ ਕਈ ਕਮਿਊਨਿਟੀਆਂ ਤੋਂ ਚਿੱਠੀਆਂ ਚੋਰੀ ਹੋਣ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੇ ਅਪਾਰਟਮੈਂਟ 'ਚੋਂ ਸੈਨ ਡਿਏਗੋ ਤੱਕ ਚੋਰੀ ਹੋਈ ਡਾਕ ਵੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : ਅਮਰੀਕੀ ਸੰਸਦ ਭਵਨ ਨੇੜੇ ਟਰੱਕ 'ਚ ਧਮਾਕਾ ਹੋਣ ਦੀ ਸੂਚਨਾ ਦੀ ਜਾਂਚ ਕਰ ਰਹੀ ਪੁਲਸ
ਪੁਲਸ ਦਾ ਕਹਿਣਾ ਹੈ ਕਿ ਇਹ ਦੋਵੇਂ ਵਿਅਕਤੀ ਰਾਤ ਅਤੇ ਸਵੇਰ ਦੇ ਸਮੇਂ ਮੇਲ ਚੋਰੀ ਕਰਦੇ ਸਨ ਅਤੇ ਕਈ ਵਾਰ ਕਮਿਊਨਿਟੀ ਮੇਲ ਬਾਕਸਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਸਨ। ਮੈਕਕਿਨੀ ਅਤੇ ਹਾਇਸ ਦੋਵਾਂ ਨੂੰ ਫਰਿਜ਼ਨੋ 'ਚ ਕਈ ਦੋਸ਼ਾਂ ਦੇ ਤਹਿਤ ਕਾਉਂਟੀ ਜੇਲ੍ਹ ਗਿਆ ਸੀ ਜਿਸ 'ਚ ਮੇਲ ਚੋਰੀ ਵੀ ਸ਼ਾਮਲ ਹੈ। ਇਨ੍ਹਾਂ ਖਿਲਾਫ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਹਨ ਅਤੇ ਇਸ ਮਾਮਲੇ ਦੀ ਜਾਂਚ ਫਿਲਹਾਲ ਜਾਰੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।