ਗਿਨੀ ''ਚ ਮਾਰਬਰਗ ਵਾਇਰਸ ਨਾਲ ਮਰਨ ਵਾਲੇ ਵਿਅਕਤੀ ਦੇ ਸੰਪਰਕ ''ਚ ਆਏ ਸਨ ਚਾਰ ਲੋਕ : WHO

08/11/2021 12:46:43 AM

ਜੇਨੇਵਾ-ਗਿਨੀ 'ਚ ਇਬੋਲਾ ਵਰਗੇ 'ਮਾਰਬਰਗ' ਵਾਇਰਸ ਦੀ ਲਪੇਟ 'ਚ ਆ ਕੇ ਜਾਨ ਗੁਆਉਣ ਵਾਲੇ ਇਕ ਵਿਅਕਤੀ ਦੇ ਸੰਪਰਕ 'ਚ ਘਟੋ-ਘੱਟ ਚਾਰ ਲੋਕ ਆਏ ਸਨ। ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪੱਛਮੀ ਅਫਰੀਕੀ ਦੇਸ਼ਾਂ 'ਚ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਡਬਲਯੂ.ਐੱਚ.ਓ. ਦੀ ਬੁਲਾਰਨ ਫਾਡੇਲਾ ਚੈਬ ਨੇ ਕਿਹਾ ਕਿ ਸੋਮਵਾਰ ਨੂੰ ਪਹਿਲੀ ਵਾਰ ਸਾਹਮਣੇ ਆਇਆ ਇਹ ਮਾਮਲਾ ਪੱਛਮੀ ਅਫਰੀਕਾ 'ਚ ਪਹਿਲਾ ਸੀ।

ਇਹ ਵੀ ਪੜ੍ਹੋ :ਅਮਰੀਕਾ : ਕੈਲੀਫੋਰਨੀਆ 14 ਸਾਲ ਦੀ ਉਮਰ 'ਚ ਤੈਰ ਕੇ ਪਾਰ ਕੀਤੀ ਟਹੋਏ ਝੀਲ

ਮਾਰਬਰਗ ਵਾਇਰਸ ਇਨਫੈਕਸ਼ਨ ਦਾ ਇਹ ਮਾਮਲਾ ਗਿਨੀ ਤੋਂ ਸਿਏਰਾ ਲਿਉਨ ਅਤੇ ਲਾਈਬੇਰੀਆ ਦੇ ਸਰਹੱਦੀ ਖੇਤਰਾਂ 'ਚ ਸਾਹਮਣੇ ਆਇਆ ਸੀ, ਜਿਥੇ 2014 ਅਤੇ 2016 ਦਰਮਿਆਨ ਈਬੋਲਾ ਵਾਇਰਸ ਫੈਲਿਆ ਸੀ ਜਿਸ ਨਾਲ ਘਟੋ ਘੱਟ 11,325 ਲੋਕਾਂ ਦੀ ਮੌਤ ਹੋ ਗਈ ਸੀ। ਚੈਬ ਨੇ ਕਿਹਾ ਕਿ ਚਾਰ ਲੋਕਾਂ ਦੀ ਮਾਰਬਰਗ ਇਨਫੈਕਸ਼ਨ ਦੀ ਜਾਂਚ ਹੋਈ ਹੈ ਅਤੇ ਅਧਿਕਾਰੀ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ। ਚੈਬ ਨੇ ਕਿਹਾ ਕਿ ਚਾਰ ਲੋਕ ਸੰਪਰਕ 'ਚ ਆਏ ਸਨ ਅਤੇ ਉਨ੍ਹਾਂ 'ਚ ਲੱਛਣ ਨਹੀਂ ਸੀ। ਇਸ ਲਈ ਉਨ੍ਹਾਂ 'ਚ ਰੋਗ ਦਾ ਪਤਾ ਨਹੀਂ ਚੱਲਿਆ।

ਇਹ ਵੀ ਪੜ੍ਹੋ :ਪੁਰਤਗਾਲ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕਿਆਂ ਨੂੰ ਦਿੱਤੀ ਮਨਜ਼ੂਰੀ


Karan Kumar

Content Editor

Related News