ਜਰਮਨੀ ’ਚ ਪੁੱਜੇ 190 ਅਫ਼ਗਾਨ ਸ਼ਰਨਾਰਥੀ

Friday, Aug 20, 2021 - 05:15 PM (IST)

ਜਰਮਨੀ ’ਚ ਪੁੱਜੇ 190 ਅਫ਼ਗਾਨ ਸ਼ਰਨਾਰਥੀ

ਤਾਸ਼ਕੰਦ (ਵਾਰਤਾ) : ਉਜ਼ਬੇਕਿਸਤਾਨ ਏਅਰਲਾਈਨਜ਼ ਦਾ ਇਕ ਜਹਾਜ਼ ਅੱਜ 190 ਅਫ਼ਗਾਨ ਸ਼ਰਨਾਰਥੀਆਂ ਨੂੰ ਲੈ ਕੇ ਫਰੈਂਕਫਰਟ ਹਵਾਈਅੱਡੇ ’ਤੇ ਉਤਰਿਆ। ਤਾਸ਼ਕੰਦ ਅੰਤਰਰਾਸ਼ਟਰੀ ਹਵਾਈਅੱਡੇ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।

ਅਫ਼ਗਾਨਿਸਤਾਨ ਵਿਚ ਸਥਿਤੀ ਵਿਗੜਨ ਦੇ ਬਾਅਦ ਉਜ਼ਬੇਕਿਸਤਾਨ ਨੇ ਉਥੋਂ ਨਿਕਲਣ ਦੇ ਇਛੁੱਕ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਵਿਚੋਲਗੀ ਏਅਰਲਾਈਨਜ਼ ਵਜੋਂ ਆਪਣੀ ਭੂਮਿਕਾ ਨਿਭਾਈ ਹੈ ਅਤੇ ਸ਼ੁੱਕਰਵਾਰ ਸਵੇਰੇ 190 ਅਫ਼ਗਾਨੀ ਯਾਤਰੀਆਂ ਨੂੰ ਲੈ ਕੇ ਉਜ਼ਬੇਕਿਸਤਾਨ ਏਅਰਲਾਈਨਜ਼ ਦਾ ਜਹਾਜ਼ ਫਰੈਂਕਟਰਫ ਹਵਾਈਅੱਡੇ ’ਤੇ ਉਤਰਿਆ।

ਅਫ਼ਗਾਨੀਆਂ ਨੂੰ ਜਰਮਨੀ ਲੈ ਕੇ ਜਾਣ ਵਾਲੀ ਇਹ ਉਜ਼ਬੇਕ ਏਅਰਲਾਈਨਜ਼ ਦੀ ਤੀਜੀ ਉਡਾਣ ਸੀ ਅਤੇ ਜਰਮਨੀ ਉਥੋਂ ਆਪਣੇ ਨਾਗਰਿਕਾਂ ਅਤੇ ਅਫ਼ਗਾਨੀ ਲੋਕਾਂ ਨੂੰ ਕੱਢ ਰਿਹਾ ਹੈ।
 


author

cherry

Content Editor

Related News