ਪਿਆਰ ਅੰਨ੍ਹਾ ਹੁੰਦਾ ਹੈ! 19 ਸਾਲਾ ਗੱਭਰੂ 76 ਸਾਲਾ ਪ੍ਰੇਮਿਕਾ ਦੇ ਪਿਆਰ 'ਚ ਹੋਇਆ ਪਾਗਲ, ਕਰਵਾਈ ਮੰਗਣੀ

05/27/2022 11:50:00 AM

ਰੋਮ- ਕਹਿੰਦੇ ਨੇ ਕਿ ਪਿਆਰ ਅੰਨ੍ਹਾ ਹੁੰਦਾ ਹੈ। ਇਕ ਨੌਜਵਾਨ ਇਸ ਕਥਨ ਦਾ ਜਿਉਂਦਾ ਜਾਗਦਾ ਸਬੂਤ ਹੈ। ਦਰਅਸਲ ਇਟਲੀ ਦੇ ਇਕ 19 ਸਾਲਾ ਨੌਜਵਾਨ ਨੇ ਆਪਣੀ ਪ੍ਰੇਮਿਕਾ, ਜਿਸ ਦੀ ਉਮਰ 76 ਸਾਲ ਹੈ, ਨੂੰ ਪ੍ਰਪੋਜ਼ ਕੀਤਾ ਹੈ, ਜੋ ਕਿ ਉਸ ਦੀ ਦਾਦੀ ਦੀ ਉਮਰ ਦੀ ਹੈ। 19 ਸਾਲਾ ਜੂਸੇਪ ਡੀ'ਅੰਨਾ ਨਾਮ ਦੇ ਇਸ ਨੌਜਵਾਨ ਨੇ ਇੰਟਰਨੈੱਟ 'ਤੇ ਉਸ ਸਮੇਂ ਤੂਫ਼ਾਨ ਲੈ ਆਂਦਾ, ਜਦੋਂ ਉਸਨੇ ਆਪਣੀ ਬਜ਼ੁਰਗ ਪ੍ਰੇਮਿਕਾ ਨਾਲ ਆਪਣੀ ਮੰਗਣੀ ਦੀ ਖ਼ਬਰ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ। ਉਸ ਨੂੰ ਲੱਗਾ ਕਿ ਲੋਕ ਉਨ੍ਹਾਂ ਵਧਾਈਆਂ ਦੇਣਗੇ ਪਰ ਤਸਵੀਰਾਂ ਵੇਖਣ ਤੋਂ ਬਾਅਦ ਲੋਕਾਂ ਦਾ ਮੂਡ ਖ਼ਰਾਬ ਹੋ ਗਿਆ। ਲੋਕਾਂ ਤੋਂ ਉਨ੍ਹਾਂ ਨੂੰ ਵਧਾਈਆਂ ਦੀ ਜਗ੍ਹਾ ਸਿਰਫ਼ ਆਲੋਚਨਾ ਹੀ ਮਿਲੀ।

ਇਹ ਵੀ ਪੜ੍ਹੋ: ਪਾਕਿ 'ਚ 179 ਰੁਪਏ ਨੂੰ ਪੁੱਜਾ ਪੈਟਰੋਲ, ਗੁੱਸੇ 'ਚ ਆਏ ਇਮਰਾਨ ਖਾਨ ਨੇ ਕੀਤੀ ਭਾਰਤ ਦੀ ਤਾਰੀਫ਼

PunjabKesari

ਇਕ ਤਸਵੀਰ 'ਚ ਉਹ ਆਪਣੀ ਪ੍ਰੇਮਿਕਾ ਨੂੰ ਗੋਢਿਆਂ ਭਾਰ ਬੈਠ ਕੇ ਪ੍ਰਪੋਜ਼ ਕਰਦਾ ਨਜ਼ਰ ਆ ਰਿਹਾ ਹੈ। ਉਸ ਦੇ ਹੱਥ ਵਿਚ ਦਿਲ ਦੇ ਆਕਾਰ ਵਾਲੇ ਕਈ ਲਾਲ ਗੁਬਾਰੇ ਫੜੇ ਹੋਏ ਹਨ। ਉਥੇ ਹੀ ਇਕ ਹੋਰ ਤਸਵੀਰ ਵਿਚ ਉਹ ਆਪਣੀ ਪ੍ਰੇਮਿਕਾ ਨੂੰ ਕਿੱਸ ਕਰਦਾ ਨਜ਼ਰ ਆ ਰਿਹਾ ਹੈ। ਕਈ ਤਸਵੀਰਾਂ ਨੂੰ ਮਿਲਾ ਕੇ ਉਸ ਨੇ ਇੱਕ ਵੀਡੀਓ ਵੀ ਬਣਾਈ ਹੈ, ਜਿਸ ਨੂੰ ਹੁਣ ਤੱਕ ਡੇਢ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ 'ਚ ਉਸ ਨੇ ਕੈਪਸ਼ਨ ਦਿੱਤੀ, 'ਸਾਡਾ ਵਾਅਦਾ'। ਇਸ ਲੜਕੇ ਨੇ ਆਪਣੀ ਪ੍ਰੇਮਿਕਾ ਨੂੰ ਦਿੱਤੀ ਅੰਗੂਠੀ ਦੀ ਫੋਟੋ ਵੀ ਸਾਂਝੀ ਕੀਤੀ ਹੈ। ਹਾਲਾਂਕਿ ਦੋਵਾਂ ਨੂੰ ਆਪਣੇ ਰਿਸ਼ਤੇ 'ਤੇ ਕੋਈ ਇਤਰਾਜ਼ ਨਹੀਂ ਹੈ ਪਰ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ।

ਇਹ ਵੀ ਪੜ੍ਹੋ: ਟੈਕਸਾਸ ਸਕੂਲ 'ਚ ਗੋਲੀਬਾਰੀ ਤੋਂ ਡਰੀਆਂ ਮਾਵਾਂ ਬੋਲੀਆਂ- ਹੁਣ ਨਹੀਂ ਭੇਜਾਂਗੇ ਆਪਣੇ ਬੱਚਿਆਂ ਨੂੰ ਸਕੂਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News