ਸ਼੍ਰੀਲੰਕਾ ਤੋਂ 19 ਭਾਰਤੀ ਮਛੇਰਿਆਂ ਨੂੰ ਭੇਜਿਆ ਦੇਸ਼ ਵਾਪਸ

Tuesday, Apr 21, 2026 - 10:26 AM (IST)

ਸ਼੍ਰੀਲੰਕਾ ਤੋਂ 19 ਭਾਰਤੀ ਮਛੇਰਿਆਂ ਨੂੰ ਭੇਜਿਆ ਦੇਸ਼ ਵਾਪਸ

ਕੋਲੰਬੋ : ਸ਼੍ਰੀਲੰਕਾ ਨੇ ਸੋਮਵਾਰ ਨੂੰ 19 ਭਾਰਤੀ ਮਛੇਰਿਆਂ ਨੂੰ ਸਵਦੇਸ਼ ਵਾਪਸ ਭੇਜ ਦਿੱਤਾ। ਕੁਝ ਦਿਨ ਪਹਿਲਾਂ ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਆਪਣੇ ਸਮੁੰਦਰੀ ਖੇਤਰ ’ਚ ਗੈਰ-ਕਾਨੂੰਨੀ ਸ਼ਿਕਾਰ ਕਰਨ ਦੇ ਦੋਸ਼ ਹੇਠ 16 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਭਾਰਤ ਅਤੇ ਸ਼੍ਰੀਲੰਕਾ ਦੇ ਸਬੰਧਾਂ ’ਚ ਮਛੇਰਿਆਂ ਦਾ ਮੁੱਦਾ ਇਕ ਵਿਵਾਦਤ ਵਿਸ਼ਾ ਹੈ। ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘19 ਭਾਰਤੀ ਮਛੇਰਿਆਂ ਨੂੰ ਅੱਜ ਸ਼੍ਰੀਲੰਕਾ ਤੋਂ ਵਾਪਸ ਭੇਜਿਆ ਜਾ ਰਿਹਾ ਹੈ ਅਤੇ ਉਹ ਸ਼ਾਮ ਤੱਕ ਆਪਣੇ ਦੇਸ਼ ਪਰਤ ਜਾਣਗੇ।’’ ਸ਼੍ਰੀਲੰਕਾ ਦੀ ਸਮੁੰਦਰੀ ਫੌਜ ਅਨੁਸਾਰ, ਇਸ ਸਾਲ ਹੁਣ ਤੱਕ 128 ਭਾਰਤੀ ਮਛੇਰਿਆਂ ਨੂੰ ਸ਼੍ਰੀਲੰਕਾ ਦੇ ਜਲ ਖੇਤਰ ’ਚ ਗੈਰ-ਕਾਨੂੰਨੀ ਤਰੀਕੇ ਨਾਲ ਮੱਛੀਆਂ ਫੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।


author

SATPAL

Content Editor

Related News