ਭਾਰਤੀ ਅੰਬਾਂ ਦਾ ਦੁਨੀਆ ਭਰ 'ਚ ਦਬਦਬਾ: ਐਕਸਪੋਰਟ ਤੋਂ ਹੋਈ ਰਿਕਾਰਡ ਕਮਾਈ, ਇਹ ਦੇਸ਼ ਬਣਿਆ ਵੱਡਾ ਖਰੀਦਦਾਰ
Tuesday, May 26, 2026 - 06:29 PM (IST)
ਬਿਜ਼ਨਸ ਡੈਸਕ : ਭਾਰਤੀ ਅੰਬਾਂ ਦੀ ਮਿਠਾਸ ਅਤੇ ਖੁਸ਼ਬੂ ਇੱਕ ਵਾਰ ਫਿਰ ਵਿਸ਼ਵ ਪੱਧਰ 'ਤੇ ਲੋਕਾਂ ਦੇ ਦਿਲ ਜਿੱਤ ਰਹੀ ਹੈ। ਖਾੜੀ ਦੇਸ਼ਾਂ ਤੋਂ ਲੈ ਕੇ ਯੂਰਪ, ਅਮਰੀਕਾ ਅਤੇ ਸਿੰਗਾਪੁਰ ਤੱਕ ਭਾਰਤੀ ਅੰਬਾਂ ਦੀ ਭਾਰੀ ਮੰਗ ਦੇਖਣ ਨੂੰ ਮਿਲ ਰਹੀ ਹੈ। ਬਿਹਤਰ ਲੋਜਿਸਟਿਕਸ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਵਧਦੀ ਲੋਕਪ੍ਰਿਯਤਾ ਕਾਰਨ ਭਾਰਤ ਦੇ ਅੰਬ ਨਿਰਯਾਤ (Export) ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
ਐਕਸਪੋਰਟ ਤੋਂ 470 ਕਰੋੜ ਰੁਪਏ ਤੋਂ ਵੱਧ ਦੀ ਕਮਾਈ
ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (APEDA) ਦੇ ਅੰਕੜਿਆਂ ਅਨੁਸਾਰ, ਵਿੱਤੀ ਸਾਲ 2024-25 ਵਿੱਚ ਭਾਰਤ ਨੇ ਲਗਭਗ 29,938 ਮੀਟ੍ਰਿਕ ਟਨ ਤਾਜ਼ੇ ਅੰਬਾਂ ਦਾ ਨਿਰਯਾਤ ਕੀਤਾ ਹੈ। ਇਸ ਨਾਲ ਦੇਸ਼ ਨੂੰ 470 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅੰਬ ਉਤਪਾਦਕ ਦੇਸ਼ ਹੈ ਅਤੇ ਵਿਸ਼ਵ ਉਤਪਾਦਨ ਵਿੱਚ ਇਸਦੀ ਹਿੱਸੇਦਾਰੀ ਲਗਭਗ 50 ਫੀਸਦੀ ਹੈ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਦੇਸ਼ ਹਨ ਭਾਰਤੀ ਅੰਬਾਂ ਦੇ ਦੀਵਾਨੇ
ਸੰਯੁਕਤ ਅਰਬ ਅਮੀਰਾ (UAE) ਭਾਰਤੀ ਅੰਬਾਂ ਦਾ ਸਭ ਤੋਂ ਵੱਡਾ ਖਰੀਦਦਾਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਅਮਰੀਕਾ, ਬ੍ਰਿਟੇਨ, ਕਤਰ, ਕੁਵੈਤ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਵੀ ਭਾਰਤੀ ਅੰਬਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਸਿੰਗਾਪੁਰ ਦੇ ਸੁਪਰਮਾਰਕੀਟਾਂ ਵਿੱਚ ਭਾਰਤੀ ਅੰਬਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
ਅਲਫਾਂਸੋ ਅਤੇ ਕੇਸਰ ਦੀ ਸਭ ਤੋਂ ਵੱਧ ਮੰਗ
ਮਹਾਰਾਸ਼ਟਰ ਦਾ ਅਲਫਾਂਸੋ ਅੰਬ (Alphonso Mango) ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅੱਜ ਵੀ 'ਅੰਬਾਂ ਦਾ ਰਾਜਾ' ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਗੁਜਰਾਤ ਦਾ ਕੇਸਰ, ਦੱਖਣ ਭਾਰਤ ਦਾ ਤੋਤਾਪਰੀ ਅਤੇ ਉੱਤਰ ਭਾਰਤ ਦੇ ਲੰਗੜਾ ਤੇ ਚੌਸਾ ਅੰਬ ਵੀ ਵਿਦੇਸ਼ੀ ਗਾਹਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਖਾਸ ਤੌਰ 'ਤੇ ਕਿਫਾਇਤੀ ਕੀਮਤ ਕਾਰਨ ਕੇਸਰ ਅੰਬ ਦੀ ਮੰਗ ਵਿੱਚ ਤੇਜ਼ੀ ਆਈ ਹੈ।
ਇਹ ਵੀ ਪੜ੍ਹੋ : ਸਾਵਧਾਨ! ਨੌਕਰੀ ਲਈ ਇੰਟਰਵਿਊ 'ਚ AI ਦੀ ਵਰਤੋਂ ਪਵੇਗੀ ਮਹਿੰਗੀ, ਭਾਰਤੀ ਕੰਪਨੀਆਂ ਨੇ ਲੱਭ ਲਿਆ ਤੋੜ
ਨਿਰਯਾਤ ਪ੍ਰਣਾਲੀ ਵਿੱਚ ਸੁਧਾਰ
ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਅੰਬਾਂ ਦੇ ਨਿਰਯਾਤ ਲਈ ਕੋਲਡ-ਚੇਨ ਨੈੱਟਵਰਕ, ਪੈਕੇਜਿੰਗ ਅਤੇ ਗੁਣਵੱਤਾ ਦੇ ਮਿਆਰਾਂ ਵਿੱਚ ਕਾਫੀ ਸੁਧਾਰ ਕੀਤਾ ਹੈ। ਭਾਰਤੀ ਦੂਤਾਵਾਸਾਂ ਅਤੇ APEDA ਵੱਲੋਂ ਵਿਦੇਸ਼ਾਂ ਵਿੱਚ ਫੂਡ ਫੈਸਟੀਵਲ ਅਤੇ ਪ੍ਰੋਮੋਸ਼ਨਲ ਈਵੈਂਟ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਨਾਲ ਭਾਰਤੀ ਅੰਬਾਂ ਦੀ ਬ੍ਰਾਂਡਿੰਗ ਮਜ਼ਬੂਤ ਹੋਈ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ
ਚੁਣੌਤੀਆਂ ਅਜੇ ਵੀ ਬਰਕਰਾਰ
ਹਾਲਾਂਕਿ ਮੰਗ ਬਹੁਤ ਜ਼ਿਆਦਾ ਹੈ, ਪਰ ਨਿਰਯਾਤਕਾਂ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਹਨਾਂ ਵਿੱਚ ਅੰਬਾਂ ਦਾ ਸੀਮਤ ਸੀਜ਼ਨ, ਮਹਿੰਗਾ ਏਅਰ ਕਾਰਗੋ ਭਾੜਾ ਅਤੇ ਕਈ ਦੇਸ਼ਾਂ ਦੇ ਸਖ਼ਤ ਆਯਾਤ ਨਿਯਮ ਸ਼ਾਮਲ ਹਨ। ਇਸ ਦੇ ਬਾਵਜੂਦ ਭਾਰਤੀ ਅੰਬ ਵਿਸ਼ਵ ਬਾਜ਼ਾਰ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਰਹੇ ਹਨ।
ਇਹ ਵੀ ਪੜ੍ਹੋ : ਬੈਂਕ 'ਚ 8.70 ਕਰੋੜ ਦੀ ਚੋਰੀ ਕਰਕੇ ਖ਼ਰੀਦੇ ਆਲੀਸ਼ਾਨ ਬੰਗਲਾ ਤੇ ਕਾਰਾਂ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
