ਰਿੱਛ ਦੇ ਹਮਲੇ ''ਚ ਮਾਰੇ ਗਏ ਭਾਰਤੀ ਨੌਜਵਾਨ ਦੀ ਹੋਈ ਸ਼ਨਾਖਤ

Wednesday, May 27, 2026 - 07:30 PM (IST)

ਰਿੱਛ ਦੇ ਹਮਲੇ ''ਚ ਮਾਰੇ ਗਏ ਭਾਰਤੀ ਨੌਜਵਾਨ ਦੀ ਹੋਈ ਸ਼ਨਾਖਤ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸਸਕੈਚਵਨ ਸੂਬੇ ਦੇ ਉੱਤਰੀ ਇਲਾਕੇ ਵਿੱਚ ਰਿੱਛ ਦੇ ਹਮਲੇ ਦੌਰਾਨ ਮਾਰੇ ਗਏ ਨੌਜਵਾਨ ਦੀ ਪਹਿਚਾਣ ਭਾਰਤ ਨਾਲ ਸੰਬੰਧਿਤ 27 ਸਾਲਾ ਰਿਸ਼ਿਕੇਸ਼ ਕੋਲੋਥ ਵਜੋਂ ਹੋਈ ਹੈ। ਇਸ ਦੁਖਦਾਈ ਘਟਨਾ ਮਗਰੋਂ ਭਾਰਤੀ ਭਾਈਚਾਰੇ ਅਤੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਿਸ਼ਿਕੇਸ਼ ਕੋਲੋਥ ਮਿਲੀ-ਜੁਲੀ ਮਾਰਸ਼ਲ ਆਰਟ ਦਾ ਖਿਡਾਰੀ ਸੀ ਅਤੇ ਕੈਨੇਡਾ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਇਆ ਹੋਇਆ ਸੀ। ਉਸਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਪੇਸ਼ੇਵਰ ਲੜਾਕਾ ਬਣਨ ਦਾ ਸੁਪਨਾ ਲੈ ਕੇ ਕੈਨੇਡਾ ਪਹੁੰਚਿਆ ਸੀ। ਉਸਦੇ ਭਰਾ ਨੇ ਭਾਵੁਕ ਹੋ ਕੇ ਦੱਸਿਆ ਕਿ ਰਿਸ਼ਿਕੇਸ਼ ਦਾ ਦਿਲ ਬਹੁਤ ਨਿਰਮਲ ਸੀ ਅਤੇ ਉਸਦੇ ਅੰਦਰ ਇੱਕ ਯੋਧੇ ਵਾਲਾ ਜਜ਼ਬਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਮਿਹਨਤੀ, ਨਿਮਰ ਸੁਭਾਉ ਵਾਲਾ ਅਤੇ ਆਪਣੇ ਟੀਚੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਨੌਜਵਾਨ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ 8 ਮਈ ਨੂੰ ਉੱਤਰੀ ਸਸਕੈਚਵਨ ਵਿੱਚ ਵਾਪਰਿਆ ਸੀ। ਰਿਸ਼ਿਕੇਸ਼ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਉਸਦੇ ਦੋਸਤਾਂ, ਖੇਡ ਪ੍ਰੇਮੀਆਂ ਅਤੇ ਭਾਰਤੀ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News