ਰੂਸ ’ਚ ਕੋਰੋਨਾ ਦੇ 19,179 ਨਵੇਂ ਮਾਮਲਿਆਂ ਦੀ ਪੁਸ਼ਟੀ
Tuesday, Sep 21, 2021 - 04:46 PM (IST)
ਮਾਸਕੋ (ਵਾਰਤਾ) : ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਮੰਗਲਵਾਰ ਸਵੇਰ ਤੱਕ ਕੋਰੋਨਾ ਦੇ 19,179 ਨਵੇਂ ਮਾਮਲੇ ਆਏ ਜੋ ਇਕ ਦਿਨ ਪਹਿਲਾਂ ਦੇ 19,744 ਮਾਮਲਿਆਂ ਤੋਂ ਕੁੱਝ ਘੱਟ ਹਨ। ਨਵੇਂ ਮਾਮਲਿਆਂ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਸੰਖਿਆ ਵੱਧ ਕੇ 73,13,851 ਤੱਕ ਪਹੁੰਚ ਗਈ ਹੈ। ਰੂਸੀ ਸੰਘੀ ਪ੍ਰਤੀਕਿਰਿਆ ਕੇਂਦਰ ਨੇ ਅੱਜ ਕਿਹਾ, ‘ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਦੇ 85 ਖ਼ੇਤਰਾਂ ਤੋਂ 1,351 ਬਿਨ੍ਹਾਂ ਲੱਛਣ (7 ਫ਼ੀਸਦੀ) ਵਾਲੇ ਮਾਮਲਿਆਂ ਸਮੇਤ 19,179 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਸੰਕਰਮਣ ਵਾਧਾ ਦਰ 0.26 ਫ਼ੀਸਦੀ ਰਹਿ ਗਈ ਹੈ।
ਰੂਸੀ ਰਾਜਧਾਨੀ ਦੇ ਬਾਅਦ ਮਾਸਕੋ ਖੇਤਰ ਵਿਚ 1,101 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਦੋਂਕਿ ਇਕ ਦਿਨ ਪਹਿਲਾਂ ਇੱਥੇ 1,098 ਮਾਮਲੇ ਸਾਹਮਣੇ ਆਏ ਅਤੇ ਸੈਂਟ ਪੀਟਰਸਬਰਗ ਵਿਚ 1,060 ਨਵੇਂ ਮਾਮਲੇ ਹਨ, ਜੋ ਇਸ ਤੋਂ ਪਹਿਲੇ ਦਿਨ 1,137 ਸਨ। ਦੇਸ਼ ਵਿਚ ਕੋਰੋਨਾ ਨਾਲ ਇਸ ਮਿਆਦ ਵਿਚ 812 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ ਵੱਧ ਕੇ 1,99,808 ਹੋ ਗਿਆ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਮਹਾਮਾਰੀ ਤੋਂ 15,437 ਹੋਰ ਮਰੀਜ਼ਾਂ ਦੇ ਠੀਕ ਹੋਣ ਦੇ ਬਾਅਦ ਇਸ ਜਾਨਲੇਵਾ ਵਾਇਰਸ ਤੋਂ ਹੁਣ ਤੱਕ 65,26,111 ਲੋਕ ਨਿਜਾਤ ਪਾ ਚੁੱਕੇ ਹਨ।