ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ
Friday, Jun 25, 2021 - 09:17 AM (IST)
ਬੀਜਿੰਗ (ਭਾਸ਼ਾ) : ਚੀਨ ਵਿਚ ਇਕ ‘ਮਾਰਸ਼ਲ ਆਰਟ’ ਸਕੂਲ ਵਿਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿਚ 18 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ ਹਨ।
ਇਹ ਵੀ ਪੜ੍ਹੋ: ਪਾਕਿ ’ਚ ਜਨਰਲ ਬਾਜਵਾ ਦੀ ਹੱਤਿਆ ਦੀ ਸਾਜ਼ਿਸ਼! ਫੌਜ ਦੇ ਕਈ ਸੀਨੀਅਰ ਅਧਿਕਾਰੀ ਤੇ ਜਵਾਨ ਗ੍ਰਿਫ਼ਤਾਰ
ਸਰਕਾਰੀ ‘ਸੀਜੀਟੀਵਐਨ-ਟੀਵੀ’ ਦੀ ਖ਼ਬਰ ਮੁਤਾਬਕ ਹੇਨਾਨ ਸੂਬੇ ਦੇ ਝੇਚੇਂਗ ਕਾਊਂਟੀ ਵਿਚ ਅੱਗ ਸ਼ੁੱਕਰਵਾਰ ਤੜਕੇ ਲੱਗੀ। ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਵਿਚ 18 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਲੋਕ ਜ਼ਖ਼ਮੀ ਹੋ ਗਏੇ ਹਨ। ਖ਼ਬਰ ਮੁਤਾਬਕ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਨਾਲ ਜੁੜੀ ਵਿਸਥਾਰ ਜਾਣਕਾਰੀ ਅਜੇ ਮਿਲਣੀ ਬਾਕੀ ਹੈ।
ਇਹ ਵੀ ਪੜ੍ਹੋ: ਪਾਕਿ ਤੋਂ ਵੱਡੀ ਖ਼ਬਰ: ਇਕੋ ਪਰਿਵਾਰ ਦੇ 7 ਜੀਆਂ ਨੂੰ ਗੋਲੀਆਂ ਨਾਲ ਭੁੰਨਿਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।