ਬੰਗਲਾਦੇਸ਼ ’ਚ 18 ਕਰੋੜ ਲੋਕ ਵੋਟ ਦੇ ਅਧਿਕਾਰ ਤੋਂ ਵਾਂਝੇ

Monday, Jan 06, 2025 - 04:13 AM (IST)

ਬੰਗਲਾਦੇਸ਼ ’ਚ 18 ਕਰੋੜ ਲੋਕ ਵੋਟ ਦੇ ਅਧਿਕਾਰ ਤੋਂ ਵਾਂਝੇ

ਢਾਕਾ (ਭਾਸ਼ਾ) - ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਏ. ਐੱਮ. ਐੱਮ. ਨਸੀਰੂਦੀਨ ਨੇ ਕਿਹਾ ਕਿ ਕਰੀਬ 18 ਕਰੋੜ ਲੋਕ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝੇ ਕਰ  ਦਿੱਤੇ ਗਏ ਹਨ ਅਤੇ ਚੋਣ ਕਮਿਸ਼ਨ ਉਨ੍ਹਾਂ ਨੂੰ ਇਹ ਅਧਿਕਾਰ ਵਾਪਸ ਦਿਵਾਉਣਾ ਚਾਹੁੰਦਾ ਹੈ।

ਢਾਕਾ ਟ੍ਰਿਬਿਊਨ ਮੁਤਾਬਕ ਸੀ. ਈ. ਸੀ. ਨੇ ਵੋਟਰ ਸੂਚੀ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਤੋਂ ਪਹਿਲਾਂ ਚੋਣ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਚੋਣ ਕਮਿਸ਼ਨ ਉਨ੍ਹਾਂ ਲੋਕਾਂ ਨੂੰ ਅਧਿਕਾਰ ਵਾਪਸ ਦੇਣਾ ਚਾਹੁੰਦਾ ਹੈ, ਜੋ ਇੰਨੇ ਲੰਬੇ ਸਮੇਂ ਤੋਂ ਵੋਟ ਦੇ ਅਧਿਕਾਰ ਤੋਂ ਵਾਂਝੇ ਹਨ। ਸੀ. ਈ. ਸੀ. ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਦਰਦ ਨੂੰ ਦੂਰ ਕਰਨਾ ਚਾਹੁੰਦੇ ਹਾਂ। ਅਸੀਂ ਆਪਣੀ ਵਚਨਬੱਧਤਾ ’ਤੇ ਕਾਇਮ ਹਾਂ।

ਸੰਭਾਵਿਤ ਵੋਟਰਾਂ ਦੀ ਸੂਚੀ ਨੂੰ ਅਪਡੇਟ ਕਰਨ ਲਈ 20 ਜਨਵਰੀ ਤੋਂ  ਦੇਸ਼ ਭਰ ’ਚ ਘਰ-ਘਰ ਜਾ ਕੇ ਡਾਟਾ ਇਕੱਠਾ ਕਰਨਾ ਸ਼ੁਰੂ ਹੋਵੇਗਾ। ਸੀ. ਈ. ਸੀ. ਨੇ ਕਿਹਾ ਕਿ ਉਹ ਇਥੇ ਉਨ੍ਹਾਂ 18 ਕਰੋੜ ਲੋਕਾਂ ਦੀ ਗੱਲ ਸੁਣਨ ਲਈ ਆਏ ਹਨ, ਜੋ ਵੋਟ ਦੇ ਅਧਿਕਾਰ ਤੋਂ ਵਾਂਝੇ ਰਹਿਣ ਕਾਰਨ ਦੁਖੀ ਹਨ। ਉਨ੍ਹਾਂ ਕਿਹਾ ਕਿ ਅਸੀਂ ਜ਼ਿੰਮੇਵਾਰੀ ਲਈ ਹੈ ਤਾਂ ਜੋ ਅਸੀਂ ਉਨ੍ਹਾਂ ਦੇ ਦੁੱਖ  ਨੂੰ ਦੂਰ ਕਰ ਸਕੀਏ।
 


author

Inder Prajapati

Content Editor

Related News