ਗੁਆਂਢੀ ਮੁਲਕ 'ਚ ਅੱਗ ਦਾ ਤਾਂਡਵ ! 1500 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ, ਹਜ਼ਾਰਾਂ ਲੋਕ...

Thursday, Nov 27, 2025 - 01:09 PM (IST)

ਗੁਆਂਢੀ ਮੁਲਕ 'ਚ ਅੱਗ ਦਾ ਤਾਂਡਵ ! 1500 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ, ਹਜ਼ਾਰਾਂ ਲੋਕ...

ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਬੰਗਲਾਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੀ ਰਾਜਧਾਨੀ ਢਾਕਾ ਵਿੱਚ ਸਥਿਤ ਭੀੜ-ਭੜੱਕੇ ਵਾਲੀ ਕੋਰਾਇਲ ਝੁੱਗੀ ਬਸਤੀ ਵਿੱਚ ਲੱਗੀ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਘਟਨਾ ਵਿੱਚ ਲਗਭਗ 1,500 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ, ਜਿਸ ਕਾਰਨ ਇਲਾਕੇ 'ਚ ਹਾਲਾਤ ਬੇਹੱਦ ਤਣਾਅਪੂਰਨ ਬਣੇ ਹੋਏ ਹਨ।

ਜਾਣਕਾਰੀ ਅਨੁਸਾਰ ਇਹ ਅੱਗ ਮੰਗਲਵਾਰ ਸ਼ਾਮ ਨੂੰ ਲੱਗੀ ਸੀ ਤੇ ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਡਿਪਾਰਟਮੈਂਟ ਅਨੁਸਾਰ ਬੁੱਧਵਾਰ ਨੂੰ 16 ਘੰਟਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਬੁਝਾਇਆ ਗਿਆ। ਹਾਲਾਂਕਿ ਗਨਿਮਤ ਰਹੀ ਕਿ ਇਸ ਵੱਡੇ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਫਾਇਰ ਫਾਈਟਰਾਂ ਨੇ ਦੱਸਿਆ ਕਿ ਬਸਤੀ ਦੀਆਂ ਤੰਗ ਗਲੀਆਂ ਕਾਰਨ ਉਨ੍ਹਾਂ ਨੂੰ ਅੱਗ ਵਾਲੀ ਥਾਂ ਤੱਕ ਪਹੁੰਚਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 

ਜ਼ਿਕਰਯੋਗ ਹੈ ਕਿ ਇਹ ਝੁੱਗੀ ਬਸਤੀ 160 ਏਕੜ ਤੋਂ ਵੱਧ ਖੇਤਰ ਵਿੱਚ ਫੈਲੀ ਹੋਈ ਹੈ ਅਤੇ ਇੱਥੇ ਲਗਭਗ 60,000 ਪਰਿਵਾਰ ਰਹਿੰਦੇ ਹਨ। ਬਹੁਤ ਸਾਰੇ ਵਸਨੀਕ 'ਸ਼ਰਨਾਰਥੀ' ਹਨ ਜੋ ਗਰੀਬੀ ਅਤੇ ਜਲਵਾਯੂ-ਸਬੰਧਤ ਆਫ਼ਤਾਂ ਕਾਰਨ ਪੇਂਡੂ ਖੇਤਰਾਂ ਤੋਂ ਢਾਕਾ ਵਿੱਚ ਆਏ ਹਨ। ਇਹ ਬਸਤੀ ਢਾਕਾ ਦੇ ਪੌਸ਼ ਇਲਾਕਿਆਂ ਗੁਲਸ਼ਨ ਅਤੇ ਬਨਾਨੀ ਦੇ ਵਿਚਕਾਰ ਸਥਿਤ ਹੈ। ਇਸ ਅੱਗ 'ਚ ਜਿਨ੍ਹਾਂ ਲੋਕਾਂ ਨੇ ਆਪਣੇ ਘਰ ਗੁਆ ਲਏ, ਉਹ ਮਲਬੇ ਵਿੱਚੋਂ ਆਪਣੀਆਂ ਕੀਮਤੀ ਚੀਜ਼ਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ।
 


author

Harpreet SIngh

Content Editor

Related News