ਬੰਬ ਦੀ ਧਮਕੀ ਪਿੱਛੋਂ 18 ਬਰਤਾਨਵੀ ਨਾਗਰਿਕਾਂ ਨੂੰ ਉਤਾਰਿਆ ਹਵਾਈ ਜਹਾਜ਼ ’ਚੋਂ
Tuesday, Jun 25, 2019 - 09:35 PM (IST)

ਜਲੰਧਰ/ਲੰਡਨ (ਸਲਵਾਨ)–ਇਸਰਾਈਲ ਤੋਂ ਲੰਡਨ ਜਾ ਰਹੇ ਬ੍ਰਿਟਿਸ਼ ਏਅਰਵੇਜ਼ ਦੇ ਇਕ ਹਵਾਈ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਪਿੱਛੋਂ 18 ਬਰਤਾਨਵੀ ਨਾਗਰਿਕਾਂ ਨੂੰ ਹਵਾਈ ਜਹਾਜ਼ ਵਿਚੋਂ ਉਤਾਰ ਦਿੱਤਾ ਗਿਆ। ਇਸ ਗਰੁੱਪ ਵਿਚ ਸ਼ਾਮਲ ਇਕ ਵਿਅਕਤੀ ਨੇ ਹਵਾਈ ਜਹਾਜ਼ ਨੂੰ ਧਮਾਕੇ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਉਹ ਯਹੂਦੀ ਵਿਰੋਧੀ ਚੁਟਕਲੇ ਵੀ ਸੁਣਾ ਰਹੇ ਸਨ। ਹਵਾਈ ਜਹਾਜ਼ ਦੇ ਕੈਪਟਨ ਨੇ ਇਸ ਦੀ ਸੂਚਨਾ ਲੰਡਨ ਸਥਿਤ ਏਅਰਲਾਈਨਜ਼ ਦੇ ਦਫਤਰ ਨੂੰ ਦਿੱਤੀ, ਜਿਸ ਪਿੱਛੋਂ ਉਨ੍ਹਾਂ ਨੂੰ ਹਵਾਈ ਜਹਾਜ਼ ਵਿਚੋਂ ਉਤਾਰ ਦਿੱਤਾ ਗਿਆ। ਇਸ ਕਾਰਣ ਹਵਾਈ ਜਹਾਜ਼ ਦੀ ਉਡਾਣ 2 ਘੰਟਿਆਂ ਲਈ ਪੱਛੜ ਗਈ।