ਸਕਾਟਲੈਂਡ ''ਚ ਮਿਲੀ 17ਵੀਂ ਸਦੀ ਦੀ ਸੋਨੇ ਦੀ ਮੁੰਦਰੀ

Wednesday, Jul 07, 2021 - 02:35 PM (IST)

ਸਕਾਟਲੈਂਡ ''ਚ ਮਿਲੀ 17ਵੀਂ ਸਦੀ ਦੀ ਸੋਨੇ ਦੀ ਮੁੰਦਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਖੇਤਾਂ ਵਿੱਚੋਂ ਇੱਕ ਵਿਅਕਤੀ ਨੇ ਸੈਂਕੜੇ ਸਾਲ ਪੁਰਾਣੀ ਸੋਨੇ ਦੀ ਮੁੰਦਰੀ ਲੱਭੀ ਹੈ। ਇਸ ਪੁਰਾਤਨ ਮੁੰਦਰੀ ਨੂੰ ਲੱਭਣ ਵਾਲੇ ਵਿਅਕਤੀ ਅਨੁਸਾਰ ਇਹ 17ਵੀਂ ਸਦੀ ਵੇਲੇ ਦੀ ਸੋਨੇ ਦੀ ਇੱਕ ਮੁੰਦਰੀ ਹੈ ਜੋ ਕਿ ਸੰਭਾਵਿਤ ਤੌਰ 'ਤੇ ਦੋ ਪ੍ਰੇਮੀਆਂ ਵਿਚਕਾਰ ਵਰਤੀ ਜਾਂਦੀ ਸੀ। 

ਸਕਾਟਲੈਂਡ ਦੇ 50 ਸਾਲ ਦੇ ਮੈਟਲ ਡਿਟੈਕਟਰ ਰਾਬਿਨ ਪੋਟਰ ਨੇ 400 ਸਾਲ ਪੁਰਾਣੀ ਇਸ ਮੁੰਦਰੀ ਨੂੰ ਹੈਲਨਸਬਰਗ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਲੱਭਿਆ ਹੈ ਅਤੇ ਹੁਣ ਉਹ ਸਕਾਟਲੈਂਡ ਦੇ ਰਾਸ਼ਟਰੀ ਅਜਾਇਬ ਘਰ ਦੁਆਰਾ ਇਸ ਲਈ ਦਾਅਵਾ ਕਰਨ ਦੀ ਉਡੀਕ ਕਰ ਰਿਹਾ ਹੈ। ਪੋਜੀ ਰਿੰਗ ਵਜੋਂ ਜਾਣੀ ਜਾਂਦੀ ਇਸ ਮੁੰਦਰੀ ਨੂੰ 16ਵੀਂ ਅਤੇ 18ਵੀਂ ਸਦੀ ਦੇ ਵਿੱਚ ਪਿਆਰ ਦੀ ਭੇਂਟ ਵਜੋਂ ਦਿੱਤਾ ਜਾਂਦਾ ਸੀ। ਇਸ  ਵਿੱਚ ਇੱਕ ਛੋਟੀ ਕਵਿਤਾ ਵੀ ਉੱਕਰੀ ਹੋਈ ਦਿਖਾਈ ਦਿੰਦੀ ਹੈ। ਇਸਦਾ ਪੋਜੀ ਨਾਮ ਕਵਿਤਾ ਦੇ ਫ੍ਰੈਂਚ ਸ਼ਬਦ ਤੋਂ ਆਇਆ ਹੈ। 

ਪੜ੍ਹੋ ਇਹ ਅਹਿਮ ਖਬਰ-  ਨਿਊਜ਼ੀਲੈਂਡ ਦੀ ਪ੍ਰੋਫੈਸਰ ਨੇ ਚੀਨ ਦੇ ਰਾਸ਼ਟਰਪਤੀ ਦੀ ਕੀਤੀ ਆਲੋਚਨਾ, ਟਵਿੱਟਰ ਨੇ ਬੰਦ ਕੀਤਾ 'ਅਕਾਊਂਟ'

ਪੋਟਰ ਤਕਰੀਬਨ ਪਿਛਲੇ ਚਾਰ ਸਾਲਾਂ ਤੋਂ ਮੈਟਰ ਡਿਟੈਕਟਰ ਦਾ ਕੰਮ ਕਰ ਰਿਹਾ ਹੈ ਅਤੇ ਇਹ ਸੋਨੇ ਦਾ ਪਹਿਲਾ ਟੁਕੜਾ ਹੈ ਜੋ ਉਸਨੂੰ  ਧਾਤਾਂ ਦੀ ਖੋਜ ਸ਼ੁਰੂ ਕਰਨ ਤੋਂ ਬਾਅਦ ਮਿਲਿਆ ਹੈ। ਪੋਟਰ ਨੂੰ ਕਾਨੂੰਨੀ ਤੌਰ 'ਤੇ ਇਸ ਮੁੰਦਰੀ ਦੀ ਰਿਪੋਰਟ ਖ਼ਜ਼ਾਨਾ ਟਰੈਵ ਸਕਾਟਲੈਂਡ ਨੂੰ ਕਰਨ ਦੀ ਜਰੂਰਤ ਸੀ ਕਿਉਂਕਿ ਇਹ 300 ਸਾਲ ਤੋਂ ਵੀ ਪੁਰਾਣੀ ਹੈ। ਜੇਕਰ ਇਸ ਮੁੰਦਰੀ 'ਤੇ ਅਜਾਇਬ ਘਰ ਦੁਆਰਾ ਦਾਅਵਾ ਨਹੀਂ ਕੀਤਾ ਜਾਂਦਾ ਤਾਂ ਇਸਨੂੰ ਪੋਟਰ ਨੂੰ ਵਾਪਸ ਕਰ ਦਿੱਤਾ ਜਾਵੇਗਾ।


author

Vandana

Content Editor

Related News