2020 ''ਚ ਮਾਰਕ ਜ਼ੁਕਰਬਰਗ ਦੀ ਸੁਰੱਖਿਆ ''ਤੇ ਖਰਚ ਹੋਏ 171 ਕਰੋੜ ਰੁਪਏ

Monday, Apr 12, 2021 - 01:15 AM (IST)

2020 ''ਚ ਮਾਰਕ ਜ਼ੁਕਰਬਰਗ ਦੀ ਸੁਰੱਖਿਆ ''ਤੇ ਖਰਚ ਹੋਏ 171 ਕਰੋੜ ਰੁਪਏ

ਵਾਸ਼ਿੰਗਟਨ-ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਗੱਲ ਕਤੀ ਜਾਵੇ ਤਾਂ ਫੇਸਬੁੱਖ ਦੇ ਸੰਸਥਾਪਕ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਦਾ ਨਾਂ ਟੌਪ ਪੰਜ ਅਮਰ ਲੋਕਾਂ  'ਚੋਂ ਆਉਂਦਾ ਹੈ। ਮਾਰਕ ਜ਼ੁਕਰਬਰਗ ਸਰਿਫ ਇਕ ਉਦਯੋਗਤੀ ਹੀ ਨਹੀਂ ਸਗੋਂ ਮਸ਼ਹੂਰ ਸੈਲੀਬ੍ਰੇਟੀ ਦੇ ਤੌਰ ਵੀ ਜਾਣੇ ਜਾਂਦੇ ਹਨ। ਜਿਵੇਂ ਕਿ ਸਾਰੇ ਜਾਣਦੇ ਹਨ ਕਿ ਮਸ਼ਹੂਰ ਹੋਣਾ ਮਤਲਬ ਆਲੇ-ਦੁਆਲੇ ਖਤਰੇ ਦੀ ਘੰਟੀ ਹੋਣਾ ਵੀ ਹੁੰਦਾ ਹੈ, ਅਜਿਹੇ 'ਚ 24 ਘੰਟੇ ਸੁਰੱਖਿਆ ਘੇਰਾ ਹੋਣਾ ਵੀ ਜ਼ਰੂਰੀ ਹੋ ਜਾਂਦਾ ਹੈ। ਮਾਰਕ ਜ਼ੁਕਰਬਰਗ ਉਨ੍ਹਾਂ ਚੁਨਿੰਦਾ ਲੋਕਾਂ 'ਚੋਂ ਹਨ ਜੋ ਆਪਣੀ ਸੁਰੱਖਿਆ ਨੂੰ ਲੈ ਕੇ ਕਦੇ ਸਮਝੌਤਾ ਨਹੀਂ ਕਰਦੇ।

ਇਹ ਵੀ ਪੜ੍ਹੋ-ਮੋਟਾਪਾ ਘਟਾਉਣੈ ਤਾਂ ਜਾਣੋਂ ਕਦੋਂ ਪੀਣੀ ਚਾਹੀਦੀ ਹੈ ਕੌਫੀ

ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ 
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ 'ਚ ਮਾਰਕ ਜ਼ੁਕਰਬਰਗ ਪੰਜਵੇਂ ਸਥਾਨ 'ਤੇ ਹਨ ਪਰ ਜਿੰਨੇ ਪੈਸੇ ਉਨ੍ਹਾਂ ਦੀ ਸੁਰੱਖਿਆ 'ਤੇ ਖਰਚ ਹੁੰਦੇ ਹਨ ਉਨ੍ਹਾਂ ਸ਼ਾਇਦ ਹੀ ਦੁਨੀਆ ਦੇ 4 ਸਭ ਤੋਂ ਅਮੀਰ ਵਿਅਕਤੀ 'ਤੇ ਹੁੰਦਾ ਹੋਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮਾਰਕ ਜ਼ੁਕਰਬਰਗ ਦੀ ਸੁਰੱਖਿਆ 'ਤੇ ਰੋਜ਼ਾਨਾ 46 ਲੱਖ ਰੁਪਏ ਤੋਂ ਵਧੇਰੇ ਦਾ ਖਰਚ ਆਉਂਦਾ ਹੈ। ਹੁਣ ਤੁਹਾਡੇ ਮੰਨ 'ਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਇੰਨੇ ਪੈਸੇ ਕੀ ਮਾਰਕ ਖੁਦ ਖਰਚ ਕਰਦੇ ਹਨ ਤਾਂ ਤੁਹਾਨੂੰ ਦੱਸ ਦੇਈਏ ਕਿ ਜ਼ੁਕਰਬਰਗ ਦੀ ਸੁਰੱਖਇਆ 'ਤੇ ਇਹ ਪੈਸੇ ਫੇਸਬੁੱਖ ਖਰਚ ਕਰਦੀ ਹੈ। ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਹਾਲ ਹੀ 'ਚ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਸੀ.ਈ.ਓ. ਮਾਰਕ ਜ਼ੁਕਰਬਰਗ ਦੀ ਸੁਰੱਖਿਆ 'ਤੇ 2020 'ਚ ਕੁੱਲ 23 ਮਿਲੀਅਨ ਡਾਲਰ (ਕਰੀਬ 171 ਕਰੋੜ ਰੁਪਏ) ਖਰਚ ਕੀਤੇ। ਸਕਿਓਟਰੀਜ਼ ਐਂਡ ਐਕਸਚੇਂਜ ਕਮਿਸ਼ਨ ਸਮੇਤ ਵਾਧੂ ਸੁਰੱਖਿਆ ਲਾਗਤ ਵੀ ਸ਼ਾਮਲ ਹੈ। 

ਇਹ ਵੀ ਪੜ੍ਹੋ-'ਭਾਰਤ ਨੂੰ ਤਣਾਅ ਘੱਟ ਕਰਨ ਲਈ ‘ਮੌਜੂਦਾ ਚੰਗੇ ਮਾਹੌਲ’ ਦਾ ਫਾਇਦਾ ਚੁੱਕਣਾ ਚਾਹੀਦੈ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News