ਹਾਂਗਕਾਂਗ ''ਚ ਜਨਮ ਦਿਨ ਪਾਰਟੀ ''ਚ ਸ਼ਾਮਲ ਹੋਏ 170 ਲੋਕਾਂ ਨੂੰ ਇਕਾਂਤਵਾਸ ''ਚ ਰਹਿਣ ਦੇ ਹੁਕਮ
Friday, Jan 07, 2022 - 10:21 PM (IST)
ਹਾਂਗਕਾਂਗ-ਹਾਂਗਕਾਂਗ 'ਚ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਕੁਝ ਅਧਿਕਾਰੀਆਂ ਸਮੇਤ ਕਰੀਬ 170 ਲੋਕਾਂ ਨੂੰ ਸ਼ੁੱਕਰਵਾਰ ਨੂੰ ਇਕਤਾਂਵਾਸ 'ਚ ਜਾਣ ਦਾ ਹੁਕਮ ਦਿੱਤਾ ਗਿਆ। ਇਸ ਪਾਰਟੀ 'ਚ ਸ਼ਾਮਲ ਦੋ ਲੋਕ ਜਾਂਚ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨੇ ਵੀਰਵਾਰ ਨੂੰ ਨਿਰਾਸ਼ਾ ਜ਼ਾਹਰ ਕੀਤੀ ਕਿ ਓਮੀਕ੍ਰੋਨ ਦੇ ਖ਼ਤਰੇ ਦੇ ਬਾਵਜੂਦ ਸਰਕਾਰੀ ਅਧਿਕਾਰੀ ਜਨਮ ਦਿਨ ਦੀ ਇਸ ਵੱਡੀ ਪਾਰਟੀ 'ਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਨੇ ਫੜੀ ਰਫ਼ਤਾਰ, 24 ਘੰਟਿਆਂ 'ਚ ਸਾਹਮਣੇ ਆਏ 17 ਹਜ਼ਾਰ ਤੋਂ ਵਧ ਮਾਮਲੇ
ਇਸ ਪਾਰਟੀ 'ਚ ਸ਼ਾਮਲ ਹੋਏ ਲੋਕਾਂ ਦੇ ਰਾਹੀਂ ਵੱਡੇ ਪੱਧਰ 'ਤੇ ਇਨਫੈਕਸ਼ਨ ਫੈਲਣ ਦਾ ਖਤਰਾ ਉਸ ਸਮੇਂ ਹੋਰ ਵਧ ਗਿਆ ਜਦ ਦੋ ਮਹਿਮਾਨ ਇਨਫੈਕਟਿਡ ਪਾਏ ਗਏ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਤਿੰਨ ਜਨਵਰੀ ਨੂੰ ਆਯੋਜਿਤ ਪਾਰਟੀ 'ਚ ਸ਼ਾਮਲ ਹੋਏ ਸਾਰੇ ਲੋਕਾਂ ਨੂੰ ਲਾਜ਼ਮੀ ਰੂਪ ਨਾਲ ਇਕਾਂਤਵਾਸ 'ਚ ਜਾਣਾ ਹੋਵੇਗਾ। ਹਾਂਗਕਾਂਗ 'ਚ ਪ੍ਰਸ਼ਾਸਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਫੈਲਣ ਤੋਂ ਰੋਕਣ ਲਈ ਰਿਹਾਇਸ਼ੀ ਇਮਾਰਤ ਕੰਪਲੈਕਸਾਂ ਨੂੰ ਬੰਦ ਕਰਨ ਸਮੇਤ ਕਈ ਨਵੇਂ-ਨਵੇਂ ਤਰੀਕੇ ਆਪਣਾ ਰਿਹਾ ਹੈ। ਹਾਂਗਕਾਂਗ 'ਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 33 ਨਵੇਂ ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ : ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ ਚੀਨ 'ਚ ਲਾਕਡਾਊਨ ਨੇ ਅਰਥਵਿਵਸਥਾਵਾਂ ਨੂੰ ਲੈ ਕੇ ਵਧਾਈਆਂ ਚਿੰਤਾਵਾਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।