ਕਾਰ ''ਚ 17 ਸਾਲਾ ਨੌਜਵਾਨ ਦੀ ਮਿਲੀ ਲਾਸ਼, 3 ਦੋਸ਼ੀ ਕਾਬੂ

Thursday, Apr 18, 2019 - 01:57 AM (IST)

ਕਾਰ ''ਚ 17 ਸਾਲਾ ਨੌਜਵਾਨ ਦੀ ਮਿਲੀ ਲਾਸ਼, 3 ਦੋਸ਼ੀ ਕਾਬੂ

ਓਨਟਾਰੀਓ- ਹੈਮਿਲਟਨ 'ਚ 1 ਕਾਰ 'ਚ 17 ਸਾਲ ਦੇ ਮੁੰਡੇ ਦੀ ਲਾਸ਼ ਮਿਲਣ ਤੋਂ ਬਾਅਦ 3 ਨੌਜਵਾਨਾਂ 'ਤੇ  ਫਸਟ ਡਿਗਰੀ ਮਰਡਰ ਦੇ ਚਾਰਜ ਲਾਏ ਗਏ ਹਨ। ਜਿਸ ਕਾਰ 'ਚੋਂ ਲਾਸ਼ ਮਿਲੀ ਉਹ ਜੰਗਲ 'ਚ ਖੜ੍ਹੀ ਮਿਲੀ।
ਹੈਮਿਲਟਨ ਪੁਲਸ ਅਧਿਕਾਰੀਆਂ ਦਾ ਆਖਣਾ ਹੈ ਕਿ ਸੋਮਵਾਰ ਸ਼ਾਮ ਨੂੰ ਉਨ੍ਹਾਂ ਨੂੰ 1 ਕਾਰ ਹਾਦਸੇ ਦੀ ਜਾਣਕਾਰੀ ਦੇ ਕੇ ਜੰਗਲ ਵਾਲੇ ਇਲਾਕੇ 'ਚ ਬੁਲਾਇਆ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਉਨ੍ਹਾਂ ਨੂੰ 17 ਸਾਲਾ ਅਬਦਾਲਾ ਹਸਨ ਦੀ ਲਾਸ਼ ਕਾਰ 'ਚ ਪਈ ਮਿਲੀ। ਪੈਰਾਮੈਡਿਕਸ ਵੱਲੋਂ ਲੜਕੇ ਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਾਕਾਮ ਰਹੀ। 
ਪੋਸਟ ਮਾਰਟਮ ਤੋਂ ਬਾਅਦ ਇਹ ਸਾਬਤ ਹੋਇਆ ਕਿ ਆਪਣੇ ਪਰਿਵਾਰ ਨਾਲ 2014 'ਚ ਦੁਬਈ ਤੋਂ ਕੈਨੇਡਾ ਸ਼ਿਫਟ ਹੋਏ ਹਸਨ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਮੁੰਡੇ ਨੂੰ ਕਿਥੇ ਗੋਲੀ ਮਾਰੀ ਗਈ ਅਤੇ ਕਿੰਨੀਆਂ ਗੋਲੀਆਂ ਮਾਰੀਆਂ ਗਈਆਂ। ਪੁਲਸ ਨੇ ਦੱਸਿਆ ਕਿ 16 ਸਾਲਾਂ ਦੇ 2 ਲੜਕਿਆਂ ਤੇ 15 ਸਾਲਾਂ ਦੇ 1 ਹੋਰ ਮੁੰਡਿਆਂ ਨੂੰ ਮੌਕੇ ਤੋਂ ਫਰਾਰ ਹੁੰਦਾ ਵੇਖ ਕੇ ਗ੍ਰਿਫਤਾਰ ਕਰ ਲਿਆ ਗਿਆ।
ਹੈਮਿਲਟਨ ਪੁਲਸ ਦੇ ਅਧਿਕਾਰੀਆਂ ਨੂੰ ਹਥਿਆਰ ਵੀ ਬਰਾਮਦ ਹੋਇਆ। ਪੁਲਿਸ ਦਾ ਮੰਨਣਾ ਹੈ ਕਿ ਇਹ ਹਥਿਆਰ ਹੀ ਇਸ ਕਤਲ 'ਚ ਵੀ ਵਰਤਿਆ ਗਿਆ।
ਗ੍ਰਿਫਤਾਰ ਕੀਤੇ ਤਿੰਨੋਂ ਮੁੰਡਿਆਂ ਨੂੰ ਮੰਗਲਵਾਰ ਨੂੰ ਵੱਖ ਵੱਖ ਸਮੇਂ 'ਤੇ ਅਦਾਲਤ 'ਚ ਪੇਸ਼ ਕੀਤਾ ਗਿਆ। ਉਨ੍ਹਾਂ 'ਤੇ ਫਰਸਟ ਡਿਗਰੀ ਮਰਡਰ ਦਾ ਚਾਰਜ ਲੱਗਾ ਹੈ ਅਤੇ ਉਨ੍ਹਾਂ ਨੂੰ ਅਜੇ ਹਿਰਾਸਤ 'ਚ ਹੀ ਰੱਖਿਆ ਗਿਆ ਹੈ ਅਤੇ ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਇਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।


author

Khushdeep Jassi

Content Editor

Related News