ਗੌਟ ਟੇਲੈਂਟ ਦੀ 17 ਸਾਲਾਂ ਦੀ ਅਮਰੀਕੀ ਡਾਂਸਰ ਐਮਿਲੀ ਗੋਲ਼ਡ ਨੇ ਕੀਤੀ ਖੁਦਕੁਸ਼ੀ
Wednesday, Sep 18, 2024 - 11:32 AM (IST)

ਵਾਸ਼ਿੰਗਟਨ,(ਰਾਜ ਗੋਗਨਾ )- ਛੋਟੀ ਉਮਰ ਵਿੱਚ ਇੱਕ ਅਮਰੀਕੀ ਲੜਕੀ ਨਾਮੀਂ ਡਾਂਸਰ ਬਣ ਗਈ ਸੀ।ਜਿਸ ਦੀ ਉਮਰ ਤਕਰੀਬਨ 17 ਸਾਲ ਹੀ ਸੀ। ਉਸ ਨੇ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਦਰਦਨਾਕ ਘਟਨਾ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਡੂੰਘੇ ਦੁੱਖ ਵਿੱਚ ਛੱਡ ਦਿੱਤਾ। ਪਰ ਖੁਦਕੁਸ਼ੀ ਦੇ ਪਿੱਛੇ ਦਾ ਭੇਤ ਅਜੇ ਵੀ ਸੁਲਝਿਆ ਨਹੀਂ ਹੈ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ 17 ਸਾਲਾ ਐਮਿਲੀ ਗੋਲਡ ਨੇ ਹਾਲ ਹੀ ਵਿਚ ਅਮਰੀਕਾਜ਼ ਗੌਟ ਟੈਲੇਂਟ ਦੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਸੀ। ਉਸ ਨੇ ਲਾਸ ਓਸੋਸ ਹਾਈ ਸਕੂਲ ਦੀ ਡਾਂਸ ਟੀਮਨਾਲ ਪ੍ਰਤਿਭਾ ਸ਼ੋਅ ਵਿੱਚ ਵੀ ਪ੍ਰਵੇਸ਼ ਕੀਤਾ ਸੀ।
ਹਾਲਾਂਕਿ, ਸੈਨ ਬਰਨਾਰਡੀਨੋ ਕੋਰੋਨਰ ਦੇ ਦਫਤਰ ਦੇ ਲੋਕਾਂ ਨੇ ਖੁਲਾਸਾ ਕੀਤਾ ਹੈ ਕਿ ਹਾਈ ਸਕੂਲ ਦੀ ਇਸ ਡਾਂਸਰ ਨੇ ਬੀਤੀ ਰਾਤ 11:52 ਵਜੇ ਖੁਦਕੁਸ਼ੀ ਕਰ ਲਈ। ਉਸ ਦੇ ਪ੍ਰਸ਼ੰਸਕ, ਸਾਥੀ ਡਾਂਸਰ ਅਤੇ ਸ਼ੁਭਚਿੰਤਕ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਸਦਮੇ ਵਿੱਚ ਹਨ। ਉਸ ਦੀ ਲਾਸ਼ ਅੱਧੀ ਰਾਤ ਨੂੰ ਰੈਂਚੋ ਕੁਕਾਮੋਂਗਾ ਵਿੱਚ ਇੱਕ ਓਵਰਪਾਸ ਦੇ ਹੇਠਾਂ ਤੋ ਮਿਲੀ।ਕੈਲੀਫੋਰਨੀਆ ਹਾਈਵੇ ਪੈਟਰੋਲ ਪਬਲਿਕ ਇਨਫਰਮੇਸ਼ਨ ਅਫਸਰ ਰੋਡਰੀਗੋ ਜਿਮੇਨੇਜ਼ ਨੇ ਦੱਸਿਆ ਕਿ ਜਦੋਂ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ 210 ਈਸਟਬਾਉਂਡ ਦੀ ਕਾਰਪੂਲ ਲੇਨ ਵਿੱਚ ਇੱਕ 17 ਸਾਲਾ ਕੁੜੀ ਦੀ ਲਾਸ਼ਮਿਲੀ ਸੀ। ਜਿਸ ਦੀ ਪਛਾਣ ਐਮਿਲੀ ਗੋਲਡ ਵਜੋਂ ਹੋਈ ਜਿਸ ਨੇ ਅਮਰੀਕਾ ਦੇ ਗੌਟ ਟੇਲੈਂਟ 'ਤੇ ਦਰਸ਼ਕਾਂ ਦੇ ਵਿੱਚ ਵਾਹ-ਵਾਹ ਖੱਟੀ ਸੀ। ਅਤੇ ਉਹ ਆਪਣੀ ਕਲਾ ਦੇ ਨਾਲ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਡੋਨਾਲਡ ਟਰੰਪ ਭਾਰਤ ਦੇ PM ਨਰਿੰਦਰ ਮੋਦੀ ਦੇ ਨਾਲ ਕਰਨਗੇ ਮੁਲਾਕਾਤ
ਇੱਕ ਮਹੀਨੇ ਤੋ ਬਾਅਦ ਉਸਦੀ ਬੇਵਕਤੀ ਮੌਤ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।ਲਾਸ ਓਸੋਸ ਹਾਈ ਸਕੂਲ ਯੂਨੀਵਰਸਿਟੀ ਦੇ ਸਾਰੇ ਸਟਾਫ ਨੇ ਐਮਿਲੀ ਗੋਲਡ ਦੀ ਮੌਤ 'ਤੇ ਡੂੰਘੇ ਸੋਗ ਦਾ ਪ੍ਰਗਟਾਵਾ ਵੀ ਕੀਤਾ ਅਤੇ ਇਸ ਨੂੰ ਇੰਸਟਾਗ੍ਰਾਮ 'ਤੇ ਪੋਸਟ ਵੀ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ “ਸਾਡੀ ਸੁੰਦਰ, ਦਿਆਲੂ ਅਤੇ ਪਿਆਰ ਕਰਨ ਵਾਲੀ ਐਮਿਲੀ ਗੋਲਡ ਸਾਡੇ ਵਿੱਚ ਨਹੀ ਰਹੀ ਅਤੇ ਇਹ ਭਾਰੀ ਦੁੱਖਦਾਈ ਸੂਚਨਾ ਹੈ।ਅਸੀਂ ਇੱਕ ਸੀਨੀਅਰ ਅਤੇ ਯੂਨੀਵਰਸਿਟੀ ਦੇ ਡਾਂਸ ਕਪਤਾਨ ਦੇ ਦੇਹਾਂਤ ਨੂੰ ਸਭ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ। ਐਮਿਲੀ ਗੋਲ਼ਡ ਹਮੇਸ਼ਾ ਆਪਣੀ ਤਾਕਤ, ਵਚਨਬੱਧਤਾ, ਦਿਆਲਤਾ, ਦਇਆ ਅਤੇ ਸਭ ਤੋਂ ਨਿਮਰ ਦਿਲ ਦੁਆਰਾ ਸਾਡੀ ਕੋਰ ਟੀਮ ਦੀਆਂ ਕਦਰਾਂ-ਕੀਮਤਾਂ ਦੇ ਹਰ ਪਹਿਲੂ ਨੂੰ ਦਰਸਾਉਂਦੀ ਰਹੇਗੀ।” ਲੋਸ ਓਸੋਸ ਹਾਈ ਸਕੂਲ ਯੂਨੀਵਰਸਿਟੀ ਡਾਂਸ ਟੀਮ ਨੇ ਸੋਮਵਾਰ ਨੂੰ ਇੰਸਟਾਗ੍ਰਾਮ ਦੁਆਰਾ ਇਹ ਘੋਸ਼ਣਾ ਕੀਤੀ। ਇਸ ਤੋਂ ਇਲਾਵਾ ਉਸ ਦੇ ਪਰਿਵਾਰ ਦੀ ਸਹਾਇਤਾ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਜੈਨੇਟ ਫਿਏਰੋ ਨਾਂ ਦੀ ਔਰਤ ਨੇ ਗੌਫੰਡਮੀ ਦੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਪਰਿਵਾਰ ਦੀ ਮਦਦ ਲਈ ਜਨਤਾ ਤੋ ਮਦਦ ਦੀ ਮੰਗ ਵੀ ਕੀਤੀ। ਇਸ ਦੌਰਾਨ ਅਧਿਕਾਰੀ ਗੋਲਡ ਦੀ ਮੌਤ ਦੇ ਕਾਰਨਾਂ ਬਾਰੇ ਜਾਂਚ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।