ਯਮਨ ਦੇ ਲਾਲ ਸਾਗਰ ’ਚ 17 ਮਛੇਰਿਅਾਂ ਦੀ ਹੱਤਿਅਾ

Thursday, Sep 20, 2018 - 03:57 AM (IST)

ਯਮਨ ਦੇ ਲਾਲ ਸਾਗਰ ’ਚ 17 ਮਛੇਰਿਅਾਂ ਦੀ ਹੱਤਿਅਾ

ਸਾਨਾ–ਯਮਨ ਦੇ ਅਲ-ਖੌਖਾ ਇਲਾਕੇ ’ਚ ਲਾਲ ਸਾਗਰ ਬੰਦਰਗਾਹ ’ਚ ਜੰਗੀ ਬੇੜੇ ਤੋਂ ਮੱਛੀਅਾਂ ਫੜਨ ਵਾਲੀ ਕਿਸ਼ਤੀ ’ਤੇ ਕੀਤੇ ਗਏ ਹਮਲੇ ’ਚ ਮੰਗਲਵਾਰ ਨੂੰ 17 ਮਛੇਰੇ ਮਾਰੇ ਗਏ। ਮਛੇਰਿਅਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਅਾ ਕਿ ਇਸ ਹਮਲੇ ’ਚ ਕਿਸ਼ਤੀ ’ਤੇ ਸਵਾਰ ਸਿਰਫ ਇਕ ਵਿਅਕਤੀ ਹੀ ਬਚ ਸਕਿਅਾ।
ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਕਿਸ਼ਤੀ ’ਤੇ ਹਮਲਾ ਕਰਨ ਤੋਂ  ਇਨਕਾਰ ਕੀਤਾ ਹੈ ਅਤੇ ਕਿਹਾ ਕਿ ਮਛੇਰਿਅਾਂ ’ਤੇ ਇਕ ਅਣਪਛਾਤੇ ਜੰਗੀ ਬੇੜੇ ਰਾਹੀਂ ਗੋਲੀਬਾਰੀ ਕੀਤੀ ਗਈ ਹੈ।

 


Related News