ਸਿਡਨੀ ਏਅਰਪੋਰਟ ਲਈ ਲੱਗੀ 17 ਬਿਲੀਅਨ ਡਾਲਰ ਦੀ ਬੋਲੀ
Tuesday, Jul 06, 2021 - 03:08 PM (IST)
ਇੰਟਰਨੈਸ਼ਨਲ ਡੈਸਕ : ਬੁਨਿਆਦੀ ਢਾਂਚੇ ਦੇ ਨਿਵੇਸ਼ਕਾਂ ਦੇ ਇਕ ਸਮੂਹ ਨੇ ਆਸਟਰੇਲੀਆ ਦੇ ਸਭ ਤੋਂ ਬਿਜ਼ੀ ਸਿਡਨੀ ਹਵਾਈ ਅੱਡੇ ਲਈ ਲੱਗਭਗ 17 ਬਿਲੀਅਨ ਡਾਲਰ ਦੀ ਐਕਵਾਇਰ ਬੋਲੀ ਪੇਸ਼ ਕੀਤੀ ਹੈ, ਜੋ ਇਹ ਦਰਸਾਉਂਦਾ ਹੈ ਕਿ ਨਿਵੇਸ਼ਕ ਕੋਰੋਨਾ ਮਹਾਮਾਰੀ ਤੋਂ ਬਾਅਦ ਦੀ ਯਾਤਰਾ ’ਤੇ ਵੱਡਾ ਦਾਅ ਲਾਉਣ ਦੇ ਇੱਛੁਕ ਹਨ। ਸੰਘ, ਜਿਸ ’ਚ ਆਸਟਰੇਲੀਆਈ ਪੈਨਸ਼ਨ ਫੰਡ ਮੈਨੇਜਰ ਆਈ. ਐੱਫ. ਐੱਮ. ਇਨਵੈਸਟਰਸ ਤੇ ਕਿਊ ਸੁਪਰ ਦੇ ਨਾਲ-ਨਾਲ ਨਿਊਯਾਰਕ ਸਥਿਤ ਗਲੋਬਲ ਇਨਫ੍ਰਾਸਟਰੱਕਚਰ ਪਾਰਟਨਰਜ਼ ਸ਼ਾਮਲ ਹਨ, ਨੇ 8.25 ਆਸਟਰੇਲੀਆਈ ਡਾਲਰ ਦੀ ਪੇਸ਼ਕਸ਼ ਕੀਤੀ, ਜੋ ਅਮਰੀਕੀ ਡਾਲਰ 6.20 ਦੇ ਬਰਾਬਰ ਹੈ, ਸਿਡਨੀ ਏਅਰਪੋਰਟ ਲਈ ਇਕ ਸ਼ੇਅਰ।
ਜ਼ਿਕਰਯੋਗ ਹੈ ਕਿ ਇਹ ਹਵਾਈ ਅੱਡਾ ਆਸਟਰੇਲੀਆਈ ਸਕਿਓਰਿਟੀਜ਼ ਐਕਸਚੇਂਜ ’ਚ ਸੂਚੀਬੱਧ ਹੈ ਅਤੇ ਕੁਝ ਜਨਤਕ ਤੌਰ ’ਤੇ ਵਪਾਰ ਕੀਤੇ ਵੱਡੇ ਹਵਾਈ ਅੱਡਿਆਂ ’ਚੋਂ ਇਕ ਹੈ। ਸਿਡਨੀ ਏਅਰਪੋਰਟ ਦੇ ਸ਼ੇਅਰ 30 ਫੀਸਦੀ ਵਧ ਕੇ 7.78 ਡਾਲਰ ’ਤੇ ਪਹੁੰਚ ਗਏ। ਜ਼ਿਕਰਯੋਗ ਹੈ ਕਿ ਇਹ ਆਸਟਰੇਲੀਆ ਲਈ ਹੁਣ ਤਕ ਦਾ ਰਿਕਾਰਡ ਸਭ ਤੋਂ ਵੱਡਾ ਐਕਵਾਇਰ ਸੌਦਾ ਹੋਵੇਗਾ। ਕੋਰੋਨਾ ਮਹਾਮਾਰੀ ਨੇ ਅੰਤਰਰਾਸ਼ਟਰੀ ਪੱਧਰ ’ਤੇ ਯਾਤਰਾ ਨੂੰ ਵੱਡੇ ਪੱਧਰ ’ਤੇ ਠੱਲ੍ਹ ਪਾਈ, ਜਦੋਂ ਪਿਛਲੇ ਸਾਲ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਸੀ। ਸਰਕਾਰਾਂ ਨੇ ਉਦਯੋਗ ਨੂੰ ਚਲਦਾ ਰੱਖਣ ਲਈ ਅਰਬਾਂ ਡਾਲਰ ਦੀਆਂ ਏਅਰਲਾਈਨਜ਼ ਦੀ ਕੀਤੀ। ਹਾਲਾਂਕਿ ਘਰੇਲੂ ਯਾਤਰਾ ਕੁਝ ਦੇਸ਼ਾਂ ਵਿਚ ਵਾਪਸ ਵਧਣੀ ਸ਼ੁਰੂ ਹੋ ਗਈ ਹੈ ਤੇ ਅੰਤਰਰਾਸ਼ਟਰੀ ਪੱਧਰ ’ਤੇ ਰਿਕਵਰੀ ਕਰਨ ’ਚ ਜ਼ਿਆਦਾ ਸਮਾਂ ਲੱਗਣ ਦੀ ਉਮੀਦ ਹੈ।