ਫੁੱਟਬਾਲ ਕਲੱਬ ਫਾਬਰੀਕੋ ਵੱਲੋਂ 16ਵਾਂ ਫੁੱਟਬਾਲ ਟੂਰਨਾਮੈਂਟ 20 ਅਤੇ 21 ਜੁਲਾਈ ਨੂੰ

Friday, Jul 19, 2024 - 02:49 PM (IST)

ਫੁੱਟਬਾਲ ਕਲੱਬ ਫਾਬਰੀਕੋ ਵੱਲੋਂ 16ਵਾਂ ਫੁੱਟਬਾਲ ਟੂਰਨਾਮੈਂਟ 20 ਅਤੇ 21 ਜੁਲਾਈ ਨੂੰ

ਰੋਮ (ਕੈਂਥ): ਇਟਲੀ ਵਿੱਚ ਪ੍ਰਵਾਸੀਆਂ ਵੱਲੋਂ ਬਣਾਏ ਪਹਿਲੇ ਫੁੱਟਬਾਲ ਕਲੱਬਾਂ ਵਿੱਚੋਂ ਇੱਕ ਨਾਮ ਫੁੱਟਬਾਲ ਕਲੱਬ ਫਾਬਰੀਕੋ ਆਉਂਦਾ ਹੈ ਜਿਹੜਾ ਪਿਛਲੇ 18 ਸਾਲਾਂ ਤੋਂ ਫੁੱਟਬਾਲ ਖੇਡਦਾ ਆ ਰਿਹਾ ਹੈ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਮੈਂਬਰਾਂ ਦੱਸਿਆ ਗਿਆ ਕਿ ਉਨ੍ਹਾਂ ਦੇ ਕਲੱਬ ਵੱਲੋਂ 20 ਅਤੇ 21 ਜੁਲਾਈ ਨੂੰ 16ਵਾਂ ਫੁੱਟਬਾਲ ਟੂਰਨਾਮੈਂਟ ਬਨਓਲੋ ਇਨ ਪਿਆਨੋ ਵਿਖੇ ਬਹੁਤ ਹੀ ਜੋਸੋ ਖਰੋਸ ਨਾਲ ਕਰਵਾਇਆ ਜਾ ਰਿਹਾ ਹੈ। 

ਇਸ ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਭਾਗ ਲੈਣਗੀਆਂ। ਹਰ ਮੈਚ ਤੋਂ ਬਾਅਦ ਮੈਚ ਦਾ ਬੈਸਟ ਪਲੇਅਰ ਚੁਣਿਆ ਜਾਵੇਗਾ ਅਤੇ ਉਸ ਨੂੰ ਸਨਮਾਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 1000 ਯੂਰੋ ਅਤੇ ਟਰੋਫੀ ਦੂਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 700 ਯੂਰੋ ਅਤੇ ਟਰੋਫੀ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 300 ਯੂਰੋ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਐਕਸਪ੍ਰੈਸ ਐਂਟਰੀ ਦੇ ਡਰਾਅ 'ਚ 6300 ਉਮੀਦਵਾਰਾਂ ਨੂੰ PR ਦਾ ਸੱਦਾ

ਜ਼ਿਕਰਯੋਗ ਹੈ ਕਿ ਇਹਨਾਂ ਕਲੱਬਾਂ ਵਿੱਚ ਭਾਰਤੀ ਪੰਜਾਬੀ ਭਾਈਚਾਰੇ ਤੋਂ ਇਲਾਵਾ ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਸ਼੍ਰੀ ਲੰਕਾ ਦੇ ਪਲੇਅਰ ਵੀ ਖੇਡਦੇ ਹਨ। ਇਸ ਪ੍ਰੋਗਰਾਮ ਵਿੱਚ ਪਹੁੰਚੇ ਦਰਸ਼ਕਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਕਲੱਬ ਵੱਲੋਂ ਸਾਰੇ ਹੀ ਪਲੇਅਰਾਂ ਨੂੰ ਅਪੀਲ ਹੈ ਕਿ ਮਿੱਥੇ ਸਮੇਂ ਤੇ ਪਹੁੰਚਣ ਦੀ ਖੇਚਲ ਕਰਨ ਤਾਂ ਜੋ ਟੂਰਨਾਮੈਂਟ ਸਮੇਂ ਸਿਰ ਕਰਵਾਇਆ ਜਾ ਸਕੇ। ਆਉਣ ਵਾਲੇ ਦਰਸ਼ਕ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦੀ ਵਰਤੋਂ ਕਰਕੇ ਨਾ ਆਉਣ। ਸਟੇਡੀਅਮ ਵਿੱਚ ਵੀ ਹਰ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਮਨਾਹੀ ਹੈ। ਇਟਲੀ ਭਰ ਦੇ ਫੁੱਟਬਾਲ ਪ੍ਰੇਮੀਆਂ ਨੂੰ ਅਪੀਲ ਹੈ ਕਿ ਵੱਧ ਚੜ੍ਹ ਕੇ ਇਸ ਟੂਰਨਾਮੈਂਟ ਨੂੰ ਵੇਖਣ ਲਈ ਪਹੁੰਚੋ ਅਤੇ ਆਈਆਂ ਟੀਮਾਂ ਦੇ ਨੌਜਵਾਨਾਂ ਦੀ ਹੌਸਲਾ ਅਫਜਾਈ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News