ਲੀਬੀਆ ਤਟ ਤੋਂ 160 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਗਿਆ
Tuesday, Aug 11, 2020 - 11:27 AM (IST)
ਤ੍ਰਿਪੋਲੀ- ਕੌਮਾਂਤਰੀ ਪ੍ਰਸ਼ਾਸਨ ਸੰਗਠਨ (ਆਈ. ਓ. ਐੱਮ.) ਨੇ ਲੀਬੀਆ ਤਟ ਕੋਲੋਂ ਮੰਗਲਵਾਰ ਨੂੰ 160 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਗਿਆ। ਆਈ. ਓ. ਐੱਮ. ਨੇ ਟਵੀਟ ਕਰਕੇ ਦੱਸਿਆ ਕਿ ਆਈ. ਓ. ਐੱਮ. ਕਰਮਚਾਰੀ ਤ੍ਰਿਪੋਲੀ ਵਿਚ 85 ਪ੍ਰਵਾਸੀਆਂ ਨੂੰ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਾਉਣ ਵਿਚ ਜੁਟੇ ਹੋਏ ਹਨ।
ਬੀਤੀ ਰਾਤ ਤਕਰੀਬਨ 75 ਪ੍ਰਵਾਸੀਆਂ ਨੂੰ ਵੀ ਜਵਾਰਾ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਵਿਚਾਰ ਮੁਤਾਬਕ ਲੀਬੀਆ ਇਕ ਸੁਰੱਖਿਅਤ ਬੰਦਰਗਾਹ ਨਹੀਂ ਹੈ। ਸੰਗਠਨ ਮੁਤਾਬਕ ਜਨਾਨੀਆਂ ਤੇ ਬੱਚਿਆਂ ਸਣੇ 2020 ਵਿਚ ਹੁਣ ਤਕ ਲਗਭਗ 7000 ਗੈਰ-ਕਾਨੂੰਨੀ ਪ੍ਰਵਾਸੀ ਬਚਾਏ ਗਏ ਹਨ ਅਤੇ ਉਹ ਲੀਬੀਆ ਵਾਪਸ ਪਰਤ ਆਏ ਹਨ। ਆਈ. ਓ. ਐੱਮ. ਦੀ ਰਿਪੋਰਟ ਮੁਤਾਬਕ ਇਸ ਸਾਲ ਹੁਣ ਤੱਕ ਕੇਂਦਰੀ ਭੂ-ਮੱਧ ਸਾਗਰੀ ਮਾਰਗ 'ਤੇ 123 ਪ੍ਰਵਾਸੀਆਂ ਦੀ ਮੌਤ ਹੋ ਚੁੱਕੀ ਹੈ ਅਤੇ 180 ਲਾਪਤਾ ਹੋ ਗਏ ਹਨ।