16 ਸਾਲਾਂ ਬੱਚੇ ਨੇ ਪੁਲਸ ''ਤੇ ਤਾਣੀ ''ਨਕਲੀ ਗੰਨ'', ਜਵਾਬੀ ਕਾਰਵਾਈ ''ਚ ਬੱਚੇ ਦੀ ਮੌਤ
Thursday, Apr 15, 2021 - 02:42 AM (IST)
ਫਰਿਜ਼ਨੋ (ਗੁਰਿੰਦਰਜੀਤ) - ਮੈਰੀਲੈਂਡ ਸਟੇਟ ਪੁਲਸ ਲਿਓਨਾਰਡਟਾਉਨ ਵਿਚ ਇਕ ਪੁਲਿਸ ਅਧਿਕਾਰੀ ਦੀ ਗੋਲੀਬਾਰੀ ਵਿਚ ਸ਼ਾਮਿਲ ਹੋਣ ਦੀ ਜਾਂਚ ਕਰ ਰਹੀ ਹੈ। ਇਸ ਵਿਚ ਇਕ 16 ਸਾਲਾਂ ਬੱਚੇ ਦੀ ਮੌਤ ਹੋਈ ਹੈ। ਇਸ ਗੋਲੀਬਾਰੀ ਦੇ ਮਾਮਲੇ ਵਿਚ ਪੁਲਸ ਨੇ ਜਾਣਕਾਰੀ ਦਿੱਤੀ ਕਿ ਮੰਗਲਵਾਰ ਦੁਪਹਿਰ ਦੇ 1:30 ਵਜੇ ਤੋਂ ਪਹਿਲਾਂ ਪੁਲਸ ਨੂੰ 2 ਵੱਖ-ਵੱਖ 911 ਕਾਲਾਂ ਆਈਆਂ, ਜਿਸ ਵਿਚ ਇਕ ਵਿਅਕਤੀ ਕੋਲ ਬੰਦੂਕ ਹੋਣ ਦੇ ਸ਼ੱਕ ਬਾਰੇ ਦੱਸਿਆ ਗਿਆ ਸੀ। ਇਸ ਉਪਰੰਤ ਕਾਰਵਾਈ ਕਰਦਿਆਂ ਮੈਰੀਲੈਂਡ ਸਟੇਟ ਪੁਲਸ ਦਾ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚਿਆ ਅਤੇ ਉਸ ਨੇ ਇਕ ਲੜਕੇ ਦਾ ਸਾਹਮਣਾ ਕੀਤਾ, ਜਿਸ ਦੀ ਪਛਾਣ ਪਾਈਟਨ ਹੈਮ ਵਜੋਂ ਹੋਈ ਹੈ।
ਇਹ ਵੀ ਪੜੋ - ਪਾਕਿਸਤਾਨ ਦੀਆਂ ਸੜਕਾਂ ਬਣੀਆਂ 'ਜੰਗ ਦਾ ਮੈਦਾਨ', ਜਾਣੋ ਕੀ ਹੈ ਪੂਰਾ ਮਾਮਲਾ
ਪੁਲਸ ਨੇ ਦੱਸਿਆ ਉਸ ਲੜਕੇ ਕੋਲ ਬੰਦੂਕ ਵਰਗੀ ਚੀਜ਼ ਅਤੇ ਚਾਕੂ ਦਿਖਾਈ ਦੇ ਰਿਹਾ ਸੀ। ਪੁਲਸ ਦੇ ਬਿਆਨ ਮੁਤਾਬਕ ਇਕ ਗਵਾਹ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਹੈਮ ਨੂੰ ਗੋਲੀਬਾਰੀ ਦਾ ਰੁਖ ਅਪਣਾਉਂਦਿਆਂ ਵੇਖਿਆ ਅਤੇ ਆਪਣੀ ਬੰਦੂਕ ਅਧਿਕਾਰੀ ਵੱਲ ਤਾਣੀ, ਜਿਸ ਦੇ ਜਵਾਬ ਵਿਚ ਪੁਲਸ ਅਧਿਕਾਰੀ ਨੇ ਹੈਮ 'ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਗੋਲੀ ਲੱਗਣ ਤੋਂ ਬਾਅਦ ਹੈਮ ਨੂੰ ਮੈਡਸਟਾਰ ਸੇਂਟ ਮੈਰੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਲਦ ਹੀ ਉਸਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਇਹ ਵੀ ਪੜੋ - ਚੀਨ ਦੀ ਵੈਕਸੀਨ ਨੇ ਤੋੜਿਆ ਯਕੀਨ, ਇਸ ਮੁਲਕ 'ਚ ਆਇਆ ਕੋਰੋਨਾ ਮਰੀਜ਼ਾਂ ਦਾ 'ਹੜ੍ਹ'
ਪੁਲਸ ਵਿਭਾਗ ਮੁਤਾਬਕ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਇਕ ਚਾਕੂ ਬਰਾਮਦ ਹੋਇਆ ਅਤੇ ਹੈਮ ਦੀ ਬੰਦੂਕ ਇਕ ਏਅਰ-ਸੌਫਟ ਬੰਦੂਕ ਨਿਕਲੀ ਜੋ ਕਿ ਅਸਲ ਹੈਂਡਗਨ ਦੀ ਤਰ੍ਹਾਂ ਵਿੱਖਦੀ ਹੈ। ਮੈਰੀਲੈਂਡ ਸਟੇਟ ਪੁਲਸ ਦੀ ਹੋਮੀਸਾਈਡ ਯੂਨਿਟ ਹੁਣ ਇਸ ਦੀ ਅਪਰਾਧਿਕ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਗਵਾਹਾਂ ਦੀ ਇੰਟਰਵਿਊ ਵੀ ਜਾਰੀ ਰੱਖ ਰਹੇ ਹਨ। ਇਸ ਵਿਚ ਸ਼ਾਮਲ ਪੁਲਸ ਅਧਿਕਾਰੀ ਜ਼ਖਮੀ ਨਹੀਂ ਹੋਇਆ ਅਤੇ ਉਸ ਨੂੰ ਪ੍ਰਸ਼ਾਸਕੀ ਛੁੱਟੀ 'ਤੇ ਰੱਖਿਆ ਗਿਆ ਹੈ ਜਦ ਕਿ ਜਾਂਚ ਜਾਰੀ ਹੈ।
ਇਹ ਵੀ ਪੜੋ - ਅਡਾਨੀ ਦੀ ਕੰਪਨੀ ਨੂੰ ਵੱਡਾ ਝਟਕਾ, ਨਿਊਯਾਰਕ ਸਟਾਕ ਐਕਸਚੇਂਜ ਨੇ ਦਿਖਾਇਆ ਬਾਹਰ ਦਾ ਰਾਹ