ਨਾਜਾਇਜ਼ ਢੰਗ ਨਾਲ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ 16 ਟਿਊਨੀਸ਼ੀਅਨ ਨਾਗਰਿਕ ਗ੍ਰਿਫਤਾਰ

Thursday, Oct 03, 2024 - 12:01 PM (IST)

ਟਿਊਨਿਸ - ਟਿਊਨੀਸ਼ੀਅਨ ਨੈਸ਼ਨਲ ਗਾਰਡ ਨੇ ਐਲਾਨ ਕੀਤਾ ਹੈ ਕਿ  ਉਸਨੇ ਬੱਚਿਆਂ ਸਮੇਤ 16 ਟਿਊਨੀਸ਼ੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਭੂਮੱਧ ਸਾਗਰ ਪਾਰ ਕਰਕੇ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਨੈਸ਼ਨਲ ਗਾਰਡ ਦੇ ਫੇਸਬੁੱਕ ਪੇਜ 'ਤੇ ਇਕ ਬਿਆਨ  ਅਨੁਸਾਰ, ਟਿਊਨੀਸ਼ੀਅਨ ਨਾਗਰਿਕਾਂ ਨੂੰ ਬੁੱਧਵਾਰ ਨੂੰ ਟਿਊਨੀਸ਼ੀਆ ਦੇ ਜੇਰਬਾ ਟਾਪੂ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਇਕ  ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਬਿਆਨ 'ਚ ਗ੍ਰਿਫਤਾਰੀ ਦੇ ਸਮੇਂ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਇਸ ’ਚ ਇਹ ਵੀ ਦੱਸਿਆ ਗਿਆ ਹੈ ਕਿ ਕੁਝ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ ਹੈ ਅਤੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਲੋੜੀਂਦੀਆਂ ਕਾਨੂੰਨੀ ਪ੍ਰਕਿਰਿਆਵਾਂ ਲਈ ਸਬੰਧਤ ਅਧਿਕਾਰੀਆਂ ਕੋਲ ਭੇਜ ਦਿੱਤਾ ਗਿਆ ਹੈ। ਭੂਮੱਧ ਸਾਗਰ ਦੇ ਮੱਧ ’ਚ ਸਥਿਤ ਟਿਊਨੀਸ਼ੀਆ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਯੂਰਪ ’ਚ ਇਕ ਪ੍ਰਮੁੱਖ ਆਵਾਜਾਈ ਪੁਆਇੰਟ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ - SEBI ਨੇ ਐੱਫ ਐਂਡ ਓ ਵਪਾਰ ਨੂੰ ਸਖਤ ਕਰਨ ਲਈ ਕੀਤਾ ਨਵੇਂ ਉਪਾਵਾਂ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sunaina

Content Editor

Related News