ਨਾਈਜ਼ਰ ''ਚ 16 ਫੌਜੀਆਂ ਦੀ ਹੱਤਿਆ, 2 ਅਗਵਾ

Monday, May 03, 2021 - 10:25 PM (IST)

ਨਾਈਜ਼ਰ ''ਚ 16 ਫੌਜੀਆਂ ਦੀ ਹੱਤਿਆ, 2 ਅਗਵਾ

ਨਿਯਾਮੇ - ਪੱਛਮੀ ਨਾਈਜ਼ਰ ਵਿਚ ਅਣਪਛਾਤੇ ਅੱਤਵਾਦੀਆਂ ਨੇ 16 ਫੌਜੀਆਂ ਦੀ ਹੱਤਿਆ ਕਰ ਦਿੱਤੀ ਅਤੇ 2 ਫੌਜੀਆਂ ਨੂੰ ਅਗਵਾ ਕਰ ਲਿਆ। ਨਾਈਜ਼ਰ ਦੇ ਸੁਰੱਖਿਆ ਫੋਰਸਾਂ ਨਾਲ ਜੁੜੇ ਇਕ ਸੂਤਰ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ - ਮਮਤਾ ਦੀ ਜਿੱਤ ਨਾਲ ਰੰਗੇ 'ਵਿਦੇਸ਼ੀ ਅਖਬਾਰ', ਬੋਲੇ  - ਕੋਰੋਨਾ ਨੂੰ ਰੋਕਣ 'ਚ ਅਸਫਲ ਰਹੇ PM ਮੋਦੀ  

ਸੂਤਰ ਨੇ ਦੱਸਿਆ ਕਿ ਤਿਲਿਆ ਪਿੰਡ ਵਿਚ ਅੱਤਵਾਦੀਆਂ ਦੇ ਇਕ ਗਰੁੱਪ ਵੱਲੋਂ ਕੀਤੇ ਗਏ ਹਮਲੇ ਵਿਚ 16 ਫੌਜੀ ਮਾਰੇ ਗਏ। ਸੂਤਰਾਂ ਮੁਤਾਬਕ ਅੱਤਵਾਦੀਆਂ ਨੇ 2 ਫੌਜੀਆਂ ਨੂੰ ਅਗਵਾ ਕਰ ਲਿਆ ਹੈ। ਦੱਸ ਦਈਏ ਕਿ ਨਾਈਜ਼ਰ ਵਿਚ ਅੱਤਵਾਦੀ ਕਾਫੀ ਸਰਗਰਮ ਰਹਿ ਰਹੇ ਹਨ। ਕਈ ਵਾਰ ਫੌਜ ਨਾਲ ਹੋਏ ਮੁਕਾਬਲਿਆਂ ਵਿਚ ਅੱਤਵਾਦੀਆਂ ਦੀ ਮੌਤ ਹੋਈ ਹੈ ਪਰ ਅੱਤਵਾਦੀਆਂ ਵੱਲੋਂ ਲੋਕਾਂ ਤੋਂ ਲੁੱਟਖੋਹ ਅਤੇ ਫੌਜੀਆਂ ਦੇ ਹਥਿਆਰ ਖੋਹਣ ਸਬੰਧੀ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ - ਰੂਸੀ ਮਾਡਲ ਨੇ ਬਾਲੀ 'ਚ ਪਵਿੱਤਰ ਜਵਾਲਾਮੁਖੀ ਉਪਰ ਬਣਾਈ ਪੋਰਨ ਵੀਡੀਓ, ਮਚਿਆ ਹੜਕੰਪ


author

Khushdeep Jassi

Content Editor

Related News