ਅਮਰੀਕਾ ਦੇ ਸੂਬੇ ਇੰਡੀਆਨਾ 'ਚ 5 ਸਾਲਾ ਬੱਚੇ ਨੇ 16 ਮਹੀਨਿਆਂ ਦੇ ਭਰਾ ਨੂੰ ਮਾਰੀ ਗੋਲੀ, ਮੌਤ

03/31/2023 9:54:01 AM

ਲਾਫਾਏਤੇ/ਅਮਰੀਕਾ (ਭਾਸ਼ਾ)- ਉੱਤਰੀ-ਪੱਛਮੀ ਇੰਡੀਆਨਾ ਵਿੱਚ ਇੱਕ 5 ਸਾਲਾ ਬੱਚੇ ਵੱਲੋਂ ਬੰਦੂਕ ਚਲਾਉਣ ਕਾਰਨ 16 ਮਹੀਨਿਆਂ ਦੇ ਉਸ ਦੇ ਭਰਾ ਦੀ ਮੌਤ ਹੋ ਗਈ। ਬੱਚੇ ਨੂੰ ਕਥਿਤ ਤੌਰ 'ਤੇ ਆਪਣੇ ਘਰ ਵਿੱਚ ਇੱਕ ਬੰਦੂਕ ਮਿਲੀ, ਜਿਸ ਨੂੰ ਉਸਨੇ ਚਲਾ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕੈਪਟਨ ਬ੍ਰਾਇਨ ਫਿਲੀਪਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਲਾਫਾਏਟ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਦੋਵੇਂ ਬੱਚੇ ਅਪਾਰਟਮੈਂਟ 'ਚ ਸਨ।

ਇਹ ਵੀ ਪੜ੍ਹੋ: ਬ੍ਰਿਟਿਸ਼ ਅਦਾਲਤ ਨੇ ਗੁਜਰਾਤ ਕਤਲੇਆਮ ਦੇ ਦੋਸ਼ੀ ਜੈਸੁਖ ਦੀ ਭਾਰਤ ਹਵਾਲਗੀ ਨੂੰ ਦਿੱਤੀ ਮਨਜ਼ੂਰੀ

5 ਸਾਲਾ ਬੱਚੇ ਨੂੰ ਇਕ ਬੰਦੂਕ ਮਿਲੀ ਅਤੇ ਉਸ ਨੇ ਆਪਣੇ ਭਰਾ 'ਤੇ ਚਲਾ ਦਿੱਤੀ। ਉਨ੍ਹਾਂ ਨੇ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਥਿਆਰ ਕਿਸ ਦਾ ਸੀ। 'ਜਰਨਲ ਐਂਡ ਕੋਰੀਅਰ' ਦੀ ਖ਼ਬਰ ਮੁਤਾਬਕ ਟਿਪੇਕੇਨੋ ਕਾਉਂਟੀ ਕੋਰੋਨਰ ਕੈਰੀ ਕੋਸਟੇਲੋ ਨੇ ਦੱਸਿਆ ਕਿ ਬੁੱਧਵਾਰ ਨੂੰ 16 ਮਹੀਨੇ ਦੇ ਬੱਚੇ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਵਿਚ ਪਤਾ ਲੱਗਾ ਕਿ ਬੱਚੇ ਨੂੰ ਇਕ ਹੀ ਗੋਲੀ ਲੱਗੀ ਸੀ, ਪਰ ਉਸ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ : ਅਧਿਐਨ 'ਚ ਦਾਅਵਾ: ਗਰਭ ਅਵਸਥਾ ਦੌਰਾਨ ਕੋਰੋਨਾ ਸੰਕਰਮਿਤ ਮਾਂਵਾਂ ਦੇ ਬੱਚਿਆਂ 'ਚ ਮੋਟਾਪੇ ਦਾ ਜੋਖ਼ਮ ਵੱਧ


cherry

Content Editor

Related News