ਲੀਬੀਆ ਦੀ ਤੱਟ ''ਤੇ ਕਿਸ਼ਤੀ ਡੁੱਬਣ ਤੋਂ ਬਾਅਦ 150 ਪ੍ਰਵਾਸੀ ਲਾਪਤਾ
Thursday, Jul 25, 2019 - 11:44 PM (IST)

ਤ੍ਰਿਪੋਲੀ - ਲੀਬੀਆ ਦੇ ਤੱਟ 'ਤੇ ਕਿਸ਼ਤੀ ਡੁੱਬਣ ਤੋਂ ਬਾਅਦ ਕਰੀਬ 150 ਪ੍ਰਵਾਸੀਆਂ ਦਾ ਕੁਝ ਪਤਾ ਨਹੀਂ ਲੱਗਾ ਹੈ। ਪ੍ਰਵਾਸੀਆਂ ਦੇ ਅੰਤਰਰਾਸ਼ਟਰੀ ਸੰਗਠਨ (ਆਈ. ਓ. ਐੱਮ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਲੀਬੀਆ 'ਚ ਆਈ. ਓ. ਐੱਮ. ਦੇ ਬੁਲਾਰੇ ਸਫਾ ਮਹਿਲੀ ਨੇ ਆਖਿਆ ਕਿ ਖੋਮਸ ਸ਼ਹਿਰ ਦੇ ਤੱਟ 'ਤੇ ਇਹ ਘਟਨਾ ਹੋਈ। ਇਹ ਸ਼ਹਿਰ ਰਾਜਧਾਨੀ ਤ੍ਰਿਪੋਲੀ ਤੋਂ ਕਰੀਬ 100 ਕਿਲੋਮੀਟਰ ਦੂਰ ਹੈ। ਲੀਬੀਆਈ ਤੱਟ ਰੱਖਿਆ ਬਲ ਨੇ ਕਰੀਬ 145 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ ਹੈ। ਇਨਾਂ ਪ੍ਰਵਾਸੀਆਂ ਨੇ ਦੱਸਿਆ ਕਿ ਕਿਸ਼ਤੀ ਡੁੱਬਣ ਤੋਂ ਬਾਅਦ ਕਰੀਬ 150 ਲੋਕ ਲਾਪਤਾ ਹਨ।