ਕਾਂਗੋ 'ਚ ਹਿੰਸਕ ਝੜਪ ਦੌਰਾਨ 15 ਲੋਕਾਂ ਦੀ ਮੌਤ

Thursday, Jul 19, 2018 - 02:09 PM (IST)

ਕਾਂਗੋ 'ਚ ਹਿੰਸਕ ਝੜਪ ਦੌਰਾਨ 15 ਲੋਕਾਂ ਦੀ ਮੌਤ

ਗੋਮਾ,(ਭਾਸ਼ਾ)— ਕਾਂਗੋ ਦੇ ਅਸ਼ਾਂਤ ਪੂਰਬੀ ਖੇਤਰ 'ਚ ਹਥਿਆਰਬੰਦ ਮਿਲੀਸ਼ੀਆਂ ਵਿਚਕਾਰ 5 ਦਿਨਾਂ ਤਕ ਚੱਲੀ ਝੜਪ 'ਚ 15 ਲੋਕਾਂ ਦੇ ਮਾਰੇ ਜਾਣ ਮਗਰੋਂ ਸਥਿਤੀ 'ਤੇ ਕੰਟਰੋਲ ਕਰਨ ਲਈ ਫੌਜ ਨੂੰ ਉੱਥੋਂ ਰਵਾਨਾ ਕੀਤਾ ਗਿਆ ਹੈ। ਉੱਤਰੀ ਕੀਵੂ ਸੂਬੇ 'ਚ ਮਸੀਸੀ ਦੇ ਪ੍ਰਸ਼ਾਸਕ ਕੋਸਮਾਸ ਕਾਂਗਾਕੋਲੋ ਨੇ ਕਿਹਾ,''ਕਾਮਿਰੋ 'ਚ ਸੋਮਵਾਰ ਨੂੰ ਝੜਪ 'ਚ 5 ਗੈਰ-ਫੌਜੀ ਨਾਗਰਿਕ ਅਤੇ ਗੁਈਦੋਨ ਸਮੂਹ ਦੇ ਦੋ ਮੈਂਬਰ ਮਾਰੇ ਗਏ ਹਨ।''
ਉਨ੍ਹਾਂ ਨੇ ਦੱਸਿਆ ਕਿ ਲੁਕਵੇਤੀ ਅਤੇ ਨਿਆਬਿਓਂਦੋ ਵਿਚਕਾਰ ਸ਼ੁੱਕਰਵਾਰ ਤੋਂ ਮੰਗਲਵਾਰ ਤਕ ਚੱਲੀ ਝੜਪ 'ਚ 8 ਹੋਰ ਫੌਜੀ ਨਾਗਰਿਕ ਮਾਰੇ ਗਏ ਸਨ ਜਦ ਕਿ ਕਈ ਹੋਰ ਜ਼ਖਮੀ ਹੋ ਗਏ ਸਨ।
ਗੁਆਂਢੀ ਦੇਸ਼ ਰਵਾਂਡਾ 'ਚ 1994 'ਚ ਬਹੁਗਿਣਤੀ ਹੁਤੁਸ ਵਲੋਂ ਤੁਤਸੀਸ ਦੇ ਕਤਲੇਆਮ ਦੇ ਬਾਅਦ ਤੋਂ ਹੀ ਉੱਤਰੀ ਕੀਵੂ ਹੁਤੂ ਬਾਗੀਆਂ ਦਾ ਗੜ੍ਹ ਹੈ। ਫੌਜ ਦੇ ਬੁਲਾਰੇ ਗੁਈਲਾਮੇ ਨਦਜਿਕੇ ਨੇ ਦੱਸਿਆ ਕਿ ਸਾਡੇ ਫੌਜੀਆਂ ਨੇ ਕਾਹਿਰਾ ਅਤੇ ਕਮੋਝਰ 'ਤੇ ਕਬਜ਼ਾ ਕਰ ਲਿਆ ਹੈ। ਮਿਲੀਸ਼ੀਆਂ ਨੂੰ ਇੱਥੋਂ ਤਿੱਤਰ-ਬਿੱਤਰ ਕਰ ਦਿੱਤਾ ਗਿਆ ਹੈ।


Related News