ਦੱਖਣੀ ਚੀਨ 'ਚ ਮੀਂਹ ਕਾਰਨ 15 ਲੋਕਾਂ ਦੀ ਮੌਤ, 3 ਲਾਪਤਾ

05/28/2022 3:18:39 PM

ਬੀਜਿੰਗ (ਏਜੰਸੀ)- ਦੱਖਣੀ ਚੀਨ ਵਿੱਚ ਮੋਹਲੇਧਾਰ ਮੀਂਹ ਕਾਰਨ ਹੋਏ ਕਈ ਹਾਦਸਿਆਂ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਹੋਰ ਲਾਪਤਾ ਦੱਸੇ ਜਾ ਰਹੇ ਹਨ। ਚੀਨ ਦੀ ਇਕ ਸਰਕਾਰੀ ਨਿਊਜ਼ ਏਜੰਸੀ ਨੇ ਵੁਪਿੰਗ ਕਾਊਂਟੀ ਦੇ ਸੂਚਨਾ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਫੁਜਿਆਨ ਸੂਬੇ ਵਿੱਚ ਜ਼ਮੀਨ ਖਿਸਕਣ ਕਾਰਨ 2 ਇਮਾਰਤਾਂ ਢਹਿ ਗਈਆਂ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਕਾਰੋਬਾਰੀ ਸੁਨੀਲ ਚੋਪੜਾ UK 'ਚ ਦੂਜੀ ਵਾਰ ਚੁਣੇ ਗਏ ਮੇਅਰ

ਰਾਸ਼ਟਰੀ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਕਿ ਯੂਨਾਨ ਸੂਬੇ ਵਿੱਚ 5 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 3 ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗੁਆਂਗਸ਼ੀ ਖੇਤਰ ਵਿਚ ਸ਼ਿਨਚੇਂਗ ਕਾਉਂਟੀ ਵਿਚ ਸ਼ੁੱਕਰਵਾਰ ਨੂੰ 3 ਬੱਚੇ ਹੜ੍ਹ ਦੇ ਪਾਣੀ ਵਿੱਚ ਵਹਿ ਗਏ, ਜਿਨ੍ਹਾਂ 2 ਦੋ ਦੀ ਮੌਤ ਹੋ ਗਈ ਅਤੇ 1 ਨੂੰ ਬਚਾਅ ਲਿਆ ਗਿਆ। ਚੱਕਰਵਾਤ ਕਾਰਨ ਯੂਨਾਨ ਸੂਬੇ ਦੀ ਕਿਊਬੇਈ ਕਾਉਂਟੀ ਵਿੱਚ ਸੜਕਾਂ, ਪੁਲਾਂ, ਦੂਰਸੰਚਾਰ ਅਤੇ ਬਿਜਲੀ ਪਲਾਂਟਾਂ ਨੂੰ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ: ਦੁਨੀਆ ਦੇ 20 ਤੋਂ ਵੱਧ ਦੇਸ਼ਾਂ 'ਚ ਮੰਕੀਪਾਕਸ ਦੇ 200 ਤੋਂ ਵੱਧ ਮਾਮਲੇ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਇਹ ਸਥਾਨ ਵੀਅਤਨਾਮ ਦੀ ਸਰਹੱਦ ਤੋਂ 130 ਕਿਲੋਮੀਟਰ ਦੂਰ ਹੈ। ਏਜੰਸੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਫੁਜਿਆਨ ਵਿੱਚ ਇੱਕ ਫੈਕਟਰੀ ਦੇ ਮਲਬੇ ਵਿੱਚੋਂ 5 ਲਾਸ਼ਾਂ ਅਤੇ 1 ਰਿਹਾਇਸ਼ੀ ਇਮਾਰਤ ਦੇ ਮਲਬੇ ਵਿੱਚੋਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਵੂਪਿੰਗ ਕਾਉਂਟੀ ਵਿੱਚ ਵੀਰਵਾਰ ਸ਼ਾਮ ਤੋਂ ਮੀਂਹ ਪੈ ਰਿਹਾ ਹੈ। 

ਇਹ ਵੀ ਪੜ੍ਹੋ: ਬ੍ਰਾਜ਼ੀਲ ’ਚ ਹਵਾਈ ਅੱਡੇ ’ਤੇ ਲੱਗੀ ਡਿਸਪਲੇਅ ਸਕਰੀਨ ਹੈਕ, ਚੱਲਣ ਲੱਗੀ ਅਸ਼ਲੀਲ ਫਿਲਮ


cherry

Content Editor

Related News