ਸਿੰਗਾਪੁਰ 'ਚ ਭਾਰਤੀਆਂ ਸਣੇ 14 ਹਜ਼ਾਰ ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ

Monday, Apr 27, 2020 - 04:18 PM (IST)

ਸਿੰਗਾਪੁਰ 'ਚ ਭਾਰਤੀਆਂ ਸਣੇ 14 ਹਜ਼ਾਰ ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ

ਸਿੰਗਾਪੁਰ- ਸਿੰਗਾਪੁਰ ਵਿਚ 799 ਨਵੇਂ ਮਾਮਲਿਆਂ ਦੇ ਆਉਣ ਦੇ ਬਾਅਦ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਸੋਮਵਾਰ ਨੂੰ 14,423 ਹੋ ਗਈ। ਇਨ੍ਹਾਂ ਵਿਚੋਂ ਭਾਰਤੀਆਂ ਸਣੇ ਅਜਿਹੇ ਵਿਦੇਸ਼ੀ ਕਰਮਚਾਰੀ ਸਭ ਤੋਂ ਵੱਧ ਪ੍ਰਭਾਵਿਤ ਹਨ ਜੋ ਸਾਂਝੇ ਡਾਰਮਿਟਰੀ (ਕਮਰਿਆਂ) ਵਿਚ ਰਹਿੰਦੇ ਹਨ। ਦੇਸ਼ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਨਵੇਂ ਮਾਮਲਿਆਂ ਵਿਚੋਂ ਜ਼ਿਆਦਾਤਰ ਮਾਮਲੇ ਸਾਂਝੇ ਕਮਰਿਆਂ ਵਿਚ ਰਹਿਣ ਵਾਲੇ ਪਰਮਿਟ ਵਾਲੇ ਵਿਦੇਸ਼ੀ ਕਰਮਚਾਰੀਆਂ ਨਾਲ ਜੁੜੇ ਹਨ। ਸੋਮਵਾਰ ਨੂੰ ਸਾਹਮਣੇ ਆਏ ਨਵੇਂ ਮਾਮਲਿਆਂ 'ਚੋਂ 14 ਮਾਮਲੇ ਸਿੰਗਾਪੁਰ ਦੇ ਨਾਗਰਿਕਾਂ ਅਤੇ ਦੇਸ਼ ਵਿਚ ਸਥਾਈ ਰੂਪ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨਾਲ ਜੁੜੇ ਹਨ। 

ਮੰਤਰਾਲੇ ਨੇ ਕਿਹਾ, "ਅਸੀਂ ਮਾਮਲਿਆਂ ਦੀ ਜਾਣਕਾਰੀ ਦਾ ਅਜੇ ਅਧਿਐਨ ਕਰ ਰਹੇ ਹਾਂ ਅਤੇ ਅੱਗੇ ਦੀ ਜਾਣਕਾਰੀ ਪ੍ਰੈੱਸ ਰਲੀਜ਼ ਦੇ ਮਾਧਿਅਮ ਨਾਲ ਦਿੱਤੀ ਜਾਵੇਗੀ, ਜੋ ਅੱਜ ਰਾਤ ਜਾਰੀ ਕੀਤੀ ਜਾਵੇਗੀ। ਘੱਟ ਆਮਦਨ ਵਾਲੇ ਲਗਭਗ 3,00,000 ਵਿਦੇਸ਼ੀ ਮਜ਼ਦੂਰ ਸਿੰਗਾਪੁਰ ਵਿਚ ਇਮਾਰਤਾਂ ਬਣਾਉਣ ਅਤੇ ਰੱਖ-ਰਖਾਅ ਦਾ ਕੰਮ ਕਰਦੇ ਹਨ। ਇਨ੍ਹਾਂ ਵਿਚੋਂ ਵਧੇਰੇ ਦੱਖਣੀ ਏਸ਼ੀਆ ਤੋਂ ਹਨ। ਉਨ੍ਹਾਂ ਵਿਚੋਂ ਵਧੇਰੇ ਸਾਂਝੇ ਕਮਰਿਆਂ ਵਿਚ ਇਕੱਠੇ ਰਹਿੰਦੇ ਹਨ। ਵਰਤਮਾਨ ਸਮੇਂ ਵਿਚ ਸਿੰਗਾਪੁਰ ਕੋਰੋਨਾ ਵਾਇਰਸ ਦੇ ਫੈਲਾਅ ਦੀ ਰੋਕਥਾਮ ਲਈ ਸਰਕਿਟ ਬਰੇਕਰ (ਪਾਬੰਦੀਆਂ) ਵਿਚੋਂ ਲੰਘ ਰਿਹਾ ਹੈ। ਇਹ ਪਾਬੰਦੀਆਂ ਚਾਰ ਮਈ ਨੂੰ ਖਤਮ ਹੋਣ ਜਾ ਰਹੀਆਂ ਸਨ ਪਰ ਹੁਣ ਇਹ ਚਾਰ ਜੂਨ ਤੱਕ ਜਾਰੀ ਰਹਿਣਗੀਆਂ।


author

Lalita Mam

Content Editor

Related News