ਇੰਡੋਨੇਸ਼ੀਆ ਦੇ ਤੱਟ ''ਤੇ ਫਸੇ ਕਰੀਬ 140 ਰੋਹਿੰਗਿਆ
Wednesday, Oct 23, 2024 - 02:19 PM (IST)
ਲਾਬੂਹਾਨ ਹਾਜੀ/ਇੰਡੋਨੇਸ਼ੀਆ (ਏਜੰਸੀ): ਇੰਡੋਨੇਸ਼ੀਆ ਦੇ ਦੂਰ-ਦੁਰਾਢੇ ਉੱਤਰੀ ਸੂਬੇ ਆਚੇ ਦੇ ਸਮੁੰਦਰੀ ਤੱਟ ਤੋਂ ਲਗਭਗ 1 ਮੀਲ ਦੀ ਦੂਰੀ 'ਤੇ ਮੰਗਲਵਾਰ ਨੂੰ ਕਰੀਬ 140 ਰੋਹਿੰਗਿਆ ਇਕ ਕਿਸ਼ਤੀ 'ਤੇ ਫਸੇ ਹੋਏ ਹਨ, ਕਿਉਂਕਿ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਪੁਲਸ ਨੇ ਦੱਸਿਆ ਕਿ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਤੋਂ ਦੱਖਣੀ ਆਚੇ ਜ਼ਿਲ੍ਹੇ ਦੇ ਲਾਬੂਹਾਨ ਹਾਜੀ ਦੇ ਸਮੁੰਦਰੀ ਖੇਤਰ ਤੱਕ ਲਗਭਗ ਦੋ ਹਫ਼ਤਿਆਂ ਦੀ ਯਾਤਰਾ ਦੌਰਾਨ 3 ਰੋਹਿੰਗਿਆ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: US Election: ਕਮਲਾ ਹੈਰਿਸ ਦੇ ਸਮਰਥਨ 'ਚ ਆਏ ਬਿਲ ਗੇਟਸ, 50 ਮਿਲੀਅਨ ਡਾਲਰ ਦਾ ਦਿੱਤਾ ਦਾਨ
ਅਧਿਕਾਰੀਆਂ ਨੇ ਸਿਹਤ ਵਿਗੜਨ ਕਾਰਨ ਐਤਵਾਰ ਤੋਂ ਹੁਣ ਤੱਕ 11 ਰੋਹਿੰਗਿਆ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਦੱਖਣੀ ਆਚੇ ਵਿੱਚ ਮੱਛੀ ਫੜਨ ਵਾਲੇ ਭਾਈਚਾਰੇ ਦੇ ਮੁਖੀ ਮੁਹੰਮਦ ਜੱਬਲ ਨੇ ਕਿਹਾ, "ਹੋਰ ਥਾਵਾਂ 'ਤੇ ਜੋ ਕੁਝ ਵੀ ਹੋਇਆ ਹੈ, ਉਸ ਕਾਰਨ ਸਾਡਾ ਭਾਈਚਾਰਾ (ਮੱਛੀ ਫੜਨ ਵਾਲਾ ਭਾਈਚਾਰਾ) ਉਨ੍ਹਾਂ ਨੂੰ ਉਤਰਨ ਨਹੀਂ ਦੇਵੇਗਾ। ਉਨ੍ਹਾਂ ਨੇ ਸਥਾਨਕ ਨਿਵਾਸੀਆਂ ਵਿੱਚ ਅਸ਼ਾਂਤੀ ਪੈਦਾ ਕਰ ਦਿੱਤੀ ਹੈ।”
ਇਹ ਵੀ ਪੜ੍ਹੋ: ਵਿਦੇਸ਼ ਤੋਂ ਆਉਣ ਵਾਲੀਆਂ ਫਰਜ਼ੀ ਕਾਲਾਂ 'ਤੇ ਲੱਗੇਗੀ ਲਗਾਮ, ਕੇਂਦਰ ਸਰਕਾਰ ਨੇ ਲਾਗੂ ਕੀਤੀ ਇਹ ਪ੍ਰਣਾਲੀ
ਬੰਦਰਗਾਹ 'ਤੇ ਲਟਕਾਏ ਗਏ ਇੱਕ ਵੱਡੇ ਬੈਨਰ 'ਤੇ ਲਿਖਿਆ ਹੈ, 'ਦੱਖਣੀ ਆਚੇ ਦੇ ਲੋਕਾਂ ਨੂੰ ਖੇਤਰ ਵਿਚ ਰੋਹਿੰਗਿਆ ਸ਼ਰਨਾਰਥੀਆਂ ਦਾ ਆਉਣਾ ਸਵੀਕਾਰ ਨਹੀਂ ਹੈ।' ਆਚੇ ਪੁਲਸ ਦੀਆਂ ਰਿਪੋਰਟਾਂ ਅਨੁਸਾਰ, ਇਹ ਸਮੂਹ 9 ਅਕਤੂਬਰ ਨੂੰ ਕਾਕਸ ਬਾਜ਼ਾਰ ਤੋਂ ਰਵਾਨਾ ਹੋਇਆ ਸੀ ਅਤੇ ਮਲੇਸ਼ੀਆ ਜਾਣਾ ਚਾਹੁੰਦਾ ਸੀ। ਕਿਸ਼ਤੀ 'ਤੇ ਸਵਾਰ ਕੁਝ ਯਾਤਰੀਆਂ ਨੇ ਦੂਜੇ ਦੇਸ਼ ਵਿਚ ਭੇਜੇ ਜਾਣ ਲਈ ਕਥਿਤ ਰੂਪ ਨਾਲ ਪੈਸਿਆਂ ਦਾ ਵੀ ਭੁਗਤਾਨ ਕੀਤਾ ਸੀ।
ਇਹ ਵੀ ਪੜ੍ਹੋ: ਮੈਕਡੋਨਲਡ ਦਾ ਬਰਗਰ ਖਾਣ ਨਾਲ 49 ਲੋਕ ਹੋਏ ਬਿਮਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8