ਤਨਜ਼ਾਨੀਆ : ਬੇਕਾਬੂ ਕਾਰ ਨੇ ਲੋਕਾਂ ਨੂੰ ਦਰੜਿਆ, 14 ਦੀ ਮੌਤ ਤੇ 22 ਜ਼ਖਮੀ
Tuesday, Jan 04, 2022 - 09:43 AM (IST)
ਡੋਡੋਮਾ (ਏਐਨਆਈ): ਦੱਖਣੀ ਤਨਜ਼ਾਨੀਆ ਵਿੱਚ ਇੱਕ ਕਾਰ ਭੀੜ ਨਾਲ ਜਾ ਟਕਰਾਈ। ਇਸ ਟੱਕਰ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਦੇਸ਼ ਦੇ ਰਾਸ਼ਟਰਪਤੀ ਦਫ਼ਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਪੁਲਸ ਮੁਤਾਬਕ ਇਹ ਹਾਦਸਾ ਐਤਵਾਰ ਦੇਰ ਰਾਤ ਦੱਖਣ-ਪੂਰਬੀ ਮੋਤਵਾਰਾ ਖੇਤਰ ਦੇ ਲਿਡੁਮਬੇ ਪਿੰਡ 'ਚ ਵਾਪਰਿਆ।
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਦੇ ਪੰਜਾਬ ਸੂਬੇ 'ਚ 10 ਅੱਤਵਾਦੀ ਕੀਤੇ ਗਏ ਗ੍ਰਿਫ਼ਤਾਰ
ਸਥਾਨਕ ਪੁਲਸ ਦਾ ਹਵਾਲਾ ਦਿੰਦੇ ਹੋਏ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਟ੍ਰੈਫਿਕ ਹਾਦਸੇ ਦਾ ਕਾਰਨ ਇੱਕ ਸਕੈਨਿਆ ਕਾਰ ਦਾ ਡਰਾਈਵਰ ਸੀ, ਜਿਸ ਨੇ ਸਪੀਡ ਤੈਅ ਸੀਮਾ ਤੋਂ ਵੱਧ ਕਰ ਦਿੱਤੀ ਅਤੇ ਕਾਰ ਤੋਂ ਕੰਟਰੋਲ ਗੁਆ ਬੈਠਾ ਅਤੇ ਲੋਕਾਂ ਨਾਲ ਟਕਰਾ ਗਿਆ। ਨਤੀਜੇ ਵਜੋਂ ਕਈ ਲੋਕਾਂ ਦੀ ਮੌਤ ਹੋ ਗਈ ਅਤੇ 22 ਲੋਕ ਜ਼ਖਮੀ ਹੋ ਗਏ। ਤਨਜ਼ਾਨੀਆ ਦੀ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਨੇ ਇਸ ਜਾਨਲੇਵਾ ਹਾਦਸੇ 'ਤੇ ਸੋਗ ਪ੍ਰਗਟ ਕੀਤਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।