ਬ੍ਰਾਜ਼ੀਲ ਦੇ ਐਮਾਜ਼ਾਨ 'ਚ ਜਹਾਜ਼ ਹਾਦਸਾਗ੍ਰਸਤ, ਚਾਲਕ ਦਲ ਸਮੇਤ 14 ਲੋਕਾਂ ਦੀ ਮੌਤ

Sunday, Sep 17, 2023 - 09:11 AM (IST)

ਸਾਓ ਪਾਓਲੋ (ਯੂ. ਐੱਨ. ਆਈ.): ਉੱਤਰੀ ਬ੍ਰਾਜ਼ੀਲ ਦੇ ਅਮੇਜ਼ਨਸ ਰਾਜ ਦੇ ਅੰਦਰੂਨੀ ਸ਼ਹਿਰ ਬਾਰਸੀਲੋਸ 'ਚ ਸ਼ਨੀਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਅਮੇਜ਼ਨਸ ਸੂਬੇ ਦੇ ਗਵਰਨਰ ਵਿਲਸਨ ਲੀਮਾ ਨੇ ਇਹ ਜਾਣਕਾਰੀ ਦਿੱਤੀ। ਲੀਮਾ ਨੇ ਸੋਸ਼ਲ ਮੀਡੀਆ ਸਾਈਟ 'ਐਕਸ' 'ਤੇ ਲਿਖਿਆ ਕਿ ''ਬਾਰਸੀਲੋਨਾ 'ਚ ਹੋਏ ਜਹਾਜ਼ ਹਾਦਸੇ 'ਚ 12 ਯਾਤਰੀਆਂ ਅਤੇ ਚਾਲਕ ਦਲ ਦੇ ਦੋ ਮੈਂਬਰਾਂ ਦੇ ਮਾਰੇ ਜਾਣ 'ਤੇ ਮੈਂ ਬਹੁਤ ਦੁਖੀ ਹਾਂ।'' ਅਮੇਜ਼ਨਸ ਦੇ ਗਵਰਨਰ ਵਿਲਸਨ ਲੀਮਾ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ “ਇਹ ਸਾਰੇ ਸੈਲਾਨੀ ਮੱਛੀ ਫੜਨ ਦੀ ਯਾਤਰਾ ‘ਤੇ ਜਾ ਰਹੇ ਸਨ।” ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਸਾਰੇ ਸੈਲਾਨੀ ਬ੍ਰਾਜ਼ੀਲ ਦੇ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਅਧਿਆਪਕ ਨੇ ਬੇਰਹਿਮੀ ਨਾਲ ਕੀਤੀ 9 ਸਾਲਾ ਬੱਚੀ ਦੀ ਕੁੱਟਮਾਰ, ਦਿਮਾਗ ਲਗਭਗ ਆਇਆ ਬਾਹਰ

ਦੱਸਿਆ ਗਿਆ ਹੈ ਕਿ ਪਾਇਲਟ ਨੂੰ ਬਾਰਸੀਲੋਸ ਦੇ ਫਿਸ਼ਿੰਗ ਰਿਜੋਰਟ 'ਤੇ ਲੈਂਡਿੰਗ ਲਈ ਰਨਵੇ ਲੱਭਣ 'ਚ ਮੁਸ਼ਕਲ ਆਈ ਸੀ। ਕ੍ਰੈਸ਼ ਹੋਏ ਜਹਾਜ਼ Embraer EMB 110 Bandeirantes ਦੀ ਮਾਲਕੀ ਵਾਲੀ ਕੰਪਨੀ Manaus Aerotaxi Airlines ਨੇ ਇੱਕ ਸੋਸ਼ਲ ਮੀਡੀਆ ਬਿਆਨ ਵਿੱਚ ਹਾਦਸੇ ਦੀ ਪੁਸ਼ਟੀ ਕੀਤੀ ਹੈ। ਬਾਰਸੀਲੋਸ ਦੇ ਮੇਅਰ ਐਡਸਨ ਮੇਂਡੇਸ ਦੇ ਅਨੁਸਾਰ ਨਾਗਰਿਕ ਸੁਰੱਖਿਆ ਟੀਮਾਂ ਨੂੰ 14 ਲਾਸ਼ਾਂ ਮਿਲੀਆਂ, ਜਿਹਨਾਂ ਵਿਚ 12 ਯਾਤਰੀ, ਪਾਇਲਟ ਅਤੇ ਸਹਿ-ਪਾਇਲਟ ਸ਼ਾਮਲ ਹਨ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਰਨ ਵਾਲਿਆਂ ਵਿੱਚ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ।

ਗਲੋਬੋ ਟੈਲੀਵਿਜ਼ਨ ਨੈੱਟਵਰਕ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਫੁਟੇਜ ਵਿੱਚ ਜਹਾਜ਼ ਦਾ ਮਲਬਾ ਚਿੱਕੜ ਵਿੱਚ ਪਿਆ ਦਿਖਾਈ ਦੇ ਰਿਹਾ ਹੈ, ਇਸਦੇ ਅਗਲੇ ਹਿੱਸੇ ਨੂੰ ਹਰੇ ਪੱਤਿਆਂ ਵਿੱਚ ਢੱਕਿਆ ਹੋਇਆ ਹੈ, ਜਿਸ ਦੇ ਨੇੜੇ 20-25 ਲੋਕ ਛਤਰੀਆਂ ਲੈ ਕੇ ਖੜ੍ਹੇ ਹਨ। ਬ੍ਰਾਜ਼ੀਲ ਦੀ ਹਵਾਈ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਮਾਨੌਸ ਤੋਂ ਇੱਕ ਟੀਮ ਨੂੰ ਹਾਦਸੇ ਨਾਲ ਸਬੰਧਤ ਜਾਣਕਾਰੀ ਅਤੇ ਸਬੂਤ ਇਕੱਠੇ ਕਰਨ ਲਈ ਭੇਜਿਆ ਹੈ ਜੋ ਜਾਂਚ ਵਿੱਚ ਮਦਦਗਾਰ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News