ਸੋਮਾਲੀਆ ''ਚ ਫੌਜ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਅਲ-ਸ਼ਬਾਬ ਦੇ 14 ਅੱਤਵਾਦੀ ਗਏ ਮਾਰੇ

Saturday, Apr 01, 2023 - 10:51 PM (IST)

ਇੰਟਰਨੈਸ਼ਨਲ ਡੈਸਕ : ਸੋਮਾਲੀਆ ਦੀ ਸਰਕਾਰੀ ਫੌਜ ਨੇ ਕੱਟੜਪੰਥੀ ਇਸਲਾਮਿਕ ਸਮੂਹ ਅਲ-ਸ਼ਬਾਬ ਦੇ 14 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਜੋ ਖਾੜੀ ਖੇਤਰ 'ਚ ਉਨ੍ਹਾਂ ਦੇ ਕੈਂਪ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਮੁਸਤਕਬਾਲ ਮੀਡੀਆ ਨਿਊਜ਼ ਆਊਟਲੈੱਟ ਨੇ ਸ਼ਨੀਵਾਰ ਨੂੰ ਸੂਤਰਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਬਾਈਡੋਆ ਸ਼ਹਿਰ ਤੋਂ 4.3 ਮੀਲ ਦੱਖਣ ਵਿਚ ਸੈਨਿਕਾਂ ਨੇ ਫੌਜੀ ਕੈਂਪ 'ਤੇ ਹਮਲੇ ਦੀ ਕੋਸ਼ਿਸ਼ 'ਚ ਸ਼ਾਮਲ ਸਾਰੇ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।

ਇਹ ਵੀ ਪੜ੍ਹੋ : ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਭਾਰਤੀ ਵਿਅਕਤੀ ਦੀ ਮੌਤ

ਅਮਰੀਕੀ ਖਜ਼ਾਨਾ ਵਿਭਾਗ ਦੇ ਅਨੁਸਾਰ ਅਲ ਸ਼ਬਾਬ 2009 ਵਿੱਚ ਉਭਰਿਆ ਤੇ 2012 ਵਿੱਚ ਅਲ ਕਾਇਦਾ ਨਾਲ ਜੁੜਿਆ। ਹੁਣ ਇਹ ਅੱਤਵਾਦੀ ਨੈੱਟਵਰਕਾਂ ਰਾਹੀਂ ਹਰ ਸਾਲ ਲਗਭਗ 100 ਮਿਲੀਅਨ ਡਾਲਰ ਕਮਾਉਂਦਾ ਹੈ। ਅਲ-ਸ਼ਬਾਬ ਸਮੂਹ ਨੇ ਮੋਗਾਦਿਸ਼ੂ-ਅਧਾਰਤ ਸੰਘੀ ਸਰਕਾਰ ਦੇ ਖ਼ਿਲਾਫ਼ ਹਥਿਆਰਬੰਦ ਸੰਘਰਸ਼ ਛੇੜਿਆ ਹੋਇਆ ਹੈ ਤੇ ਅਜੇ ਵੀ ਮੱਧ ਅਤੇ ਦੱਖਣੀ ਸੋਮਾਲੀਆ ਦੇ ਵੱਡੇ ਖੇਤਰਾਂ ਨੂੰ ਕੰਟਰੋਲ ਕਰਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News