ਯੂਕ੍ਰੇਨ 'ਚ 1351 ਰੂਸੀ ਫੌਜੀ ਮਾਰੇ ਗਏ : ਰੂਸ

Friday, Mar 25, 2022 - 10:01 PM (IST)

ਯੂਕ੍ਰੇਨ 'ਚ 1351 ਰੂਸੀ ਫੌਜੀ ਮਾਰੇ ਗਏ : ਰੂਸ

ਨਿਊਯਾਰਕ-ਰੂਸ ਦੇ ਫੌਜੀ ਜਨਰਲ ਸਟਾਫ਼ ਦੇ ਉਪ ਮੁਖੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕ੍ਰੇਨ 'ਚ 1,351 ਰੂਸੀ ਫੌਜੀ ਮਾਰੇ ਗਏ ਹਨ। ਕਰਨਲ-ਜਨਰਲ ਸਰਗੇਈ ਰੂਡਸਕੋਈ ਨੇ ਕਿਹਾ ਕਿ 3,285 ਰੂਸੀ ਫੌਜੀ ਜ਼ਖਮੀ ਹੋਏ ਹਨ। ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੇ ਬੁੱਧਵਾਰ ਨੂੰ ਅਨੁਮਾਨ ਲਾਇਆ ਸੀ ਕਿ ਯੂਕ੍ਰੇਨ 'ਚ ਚਾਰ ਹਫ਼ਤੇ ਤੋਂ ਜੰਗ ਦੌਰਾਨ ਸੱਤ ਹਜ਼ਾਰ ਤੋਂ 15 ਹਜ਼ਾਰ ਰੂਸੀ ਫੌਜੀ ਮਾਰੇ ਗਏ ਹਨ। ਰੂਸੀ ਅੰਕੜਿਆਂ 'ਚ ਪੂਰਬੀ ਯੂਕ੍ਰੇਨ 'ਚ ਲੜ ਰਹੇ ਰੂਸ ਸਮਰਥਿਤ ਵੱਖਵਾਦੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਮਾਰੀਉਪੋਲ 'ਚ ਥਿਏਟਰ 'ਤੇ ਹਵਾਈ ਹਮਲੇ 'ਚ 300 ਲੋਕ ਮਾਰੇ ਗਏ ਸਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News