ਇਥੋਪੀਆ 'ਚ ਪ੍ਰਧਾਨ ਮੰਤਰੀ ਦੀ ਰੈਲੀ 'ਤੇ ਹਮਲਾ, 1 ਦੀ ਮੌਤ, 132 ਜ਼ਖਮੀ
Saturday, Jun 23, 2018 - 06:55 PM (IST)

ਆਦਿਸ ਅਬਾਬਾ— ਇਥੋਪੀਆ ਦੀ ਰਾਜਧਾਨੀ ਆਦਿਸ ਅਬਾਬਾ 'ਚ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਅਬੀ ਅਹਿਮਦ ਦੇ ਸਮਰਥਨ 'ਚ ਆਯੋਜਿਤ ਰੈਲੀ 'ਚ ਹੋਏ ਗ੍ਰੇਨੇਡ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 132 ਹੋਰ ਲੋਕ ਜ਼ਖਮੀ ਹੋ ਗਏ। ਇਥੋਪੀਆ ਦੇ ਸਿਹਤ ਮੰਤਰੀ ਆਮਿਰ ਅਮਨ ਨੇ ਇਹ ਜਾਣਕਾਰੀ ਦਿੱਤੀ। ਸ਼੍ਰੀ ਅਮਨ ਨੇ ਟਵਿਟਰ 'ਤੇ ਕਿਹਾ ਕਿ ਹਮਲੇ 'ਚ ਜ਼ਖਮੀ ਇਕ ਵਿਅਕਤੀ ਦੀ ਬਲੈਕ ਲਾਈਨ ਹਸਪਤਾਲ 'ਚ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰ ਤੇ ਦੇਸ਼ ਦੇ ਨਾਗਰਿਕਾਂ ਦੇ ਪ੍ਰਤੀ ਹਮਦਰਦੀ ਵਿਅਕਤ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਬੁਰਾ ਹੋਇਆ ਹੈ ਪਰ ਇਸ ਨਾਲ ਸਾਡੀ ਏਕਤਾ ਕਦੀ ਨਹੀਂ ਟੁੱਟੇਗੀ।
ਇਸ ਤੋਂ ਪਹਿਲਾਂ ਫੌਜ ਮੁਖੀ ਫਿਤਸੁਮ ਅਰੇਗਾ ਨੇ ਟਵਿਟਰ 'ਤੇ ਜਾਣਕਾਰੀ ਦਿੱਤੀ ਸੀ ਕਿ ਅਣਪਛਾਤੇ ਲੋਕਾਂ ਨੇ ਰੈਲੀ ਤੇ ਗ੍ਰੇਨੇਡ ਹਮਲਾ ਕੀਤਾ ਤੇ ਹਮਲੇ 'ਚ ਕਈ ਲੋਕ ਮਾਰੇ ਗਏ ਹਨ। ਇਸ ਹਮਲੇ 'ਚ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਫੌਜ ਮੁਖੀ ਨੇ ਇਸ ਹਮਲੇ ਦੇ ਸ਼ੱਕੀਆਂ ਦੀ ਪਛਾਣ ਫਿਲਹਾਲ ਨਹੀਂ ਦੱਸੀ ਹੈ।