ਰੂਸ ''ਚ 2 ਬੱਸਾਂ ਦੀ ਟੱਕਰ ''ਚ 13 ਲੋਕਾਂ ਦੀ ਮੌਤ
Friday, Oct 05, 2018 - 08:05 PM (IST)

ਮਾਸਕੋ— ਮਾਸਕੋ ਦੇ ਉੱਤਰੀ-ਪੱਛਮੀ ਰਾਜਮਾਰਗ 'ਤੇ ਸ਼ੁੱਕਰਵਾਰ ਨੂੰ 2 ਬੱਸਾਂ ਦੀ ਟੱਕਰ 'ਚ 13 ਲੋਕਾਂ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ। ਖੇਤਰੀ ਗ੍ਰਹਿ ਮੰਤਰਾਲਾ ਦੇ ਬੁਲਾਰਾ ਵਾਦਿਮ ਲੇਵਸ਼ਿਨ ਨੇ ਕਿਹਾ ਕਿ ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਇਕ ਮਿੰਨੀ ਬੱਸ ਆਪਣੇ ਲੇਨ ਤੋਂ ਬਾਹਰ ਜਾ ਕੇ ਇਕ ਵੱਡੀ ਬੱਸ ਨਾਲ ਜਾ ਟਕਰਾਈ। ਇਹ ਹਾਦਸਾ ਤਵੇਰ ਸ਼ਹਿਰ ਦੇ ਬਾਹਰ ਵਾਪਰਿਆ। ਲੇਵਸ਼ਿਨ ਨੇ ਦੱਸਿਆ ਕਿ ਮਰਨ ਵਾਲੇ ਸਾਰੇ 13 ਲੋਕ ਮਿੰਨੀ ਬੱਸ ਦੇ ਯਾਤਰੀ ਸਨ। ਉਥੇ ਹੀ 2 ਹੋਰ ਲੋਕਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।