ਯੂਰਪ ''ਚ ਸ਼ਕਤੀਸ਼ਾਲੀ ਤੂਫਾਨ ਕਾਰਨ 3 ਬੱਚਿਆਂ ਸਮੇਤ 13 ਲੋਕਾਂ ਦੀ ਮੌਤ

Friday, Aug 19, 2022 - 03:14 PM (IST)

ਯੂਰਪ ''ਚ ਸ਼ਕਤੀਸ਼ਾਲੀ ਤੂਫਾਨ ਕਾਰਨ 3 ਬੱਚਿਆਂ ਸਮੇਤ 13 ਲੋਕਾਂ ਦੀ ਮੌਤ

ਪੈਰਿਸ (ਏਜੰਸੀ)- ਮੱਧ ਅਤੇ ਦੱਖਣੀ ਯੂਰਪ ਵਿਚ ਆਏ ਸ਼ਕਤੀਸ਼ਾਲੀ ਤੂਫਾਨ ਵਿਚ 3 ਬੱਚਿਆਂ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਜ਼ਿਆਦਾਤਰ ਮੌਤਾਂ ਦਰੱਖਤ ਡਿੱਗਣ ਨਾਲ ਹੋਈਆਂ ਹਨ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਮੁਤਾਬਕ ਇਹ ਤੂਫਾਨ ਇਟਲੀ, ਆਸਟਰੀਆ ਅਤੇ ਫਰਾਂਸ ਦੇ ਕੋਰਸਿਕਾ ਟਾਪੂ 'ਤੇ ਆਇਆ ਹੈ। ਭਾਰੀ ਮੀਂਹ ਅਤੇ ਤੂਫਾਨ ਨੇ ਇਨ੍ਹਾਂ ਟਾਪੂਆਂ 'ਤੇ ਕੈਂਪਾਂ ਨੂੰ ਤਬਾਹ ਕਰ ਦਿੱਤਾ, ਜਦੋਂ ਕਿ ਵੈਨਿਸ, ਇਟਲੀ ਵਿਚ, ਸੇਂਟ ਮਾਰਕਜ਼ ਬੇਸਿਲਿਕਾ ਦੇ ਬੈੱਲ ਟਾਵਰ ਦਾ ਉਪਰਲਾ ਹਿੱਸਾ ਢਹਿ ਗਿਆ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਗੁਰਦੁਆਰਾ ਕਰਤੇ ਪਰਵਾਨ ਦੀ ਮੁੜ ਉਸਾਰੀ ਸ਼ੁਰੂ, ਤਾਲਿਬਾਨ ਨੇ ਦਿੱਤੇ 40 ਲੱਖ ਅਫਗਾਨੀ ਰੁਪਏ

ਬੀਬੀਸੀ ਦੀ ਇੱਕ ਰਿਪੋਰਟ ਅਨੁਸਾਰ ਕੈਂਪਾਂ 'ਤੇ ਦਰੱਖਤ ਡਿੱਗਣ ਨਾਲ ਇੱਕ 13 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਇੱਕ ਆਦਮੀ ਅਤੇ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਇੱਕ ਮਛੇਰੇ ਅਤੇ ਇੱਕ ਕੈਕਰ ਸਮੇਤ ਦੋ ਹੋਰਾਂ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮੇਨਿਨ ਤੂਫਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ, ਜਦੋਂ ਨੇ ਕੋਰਸਿਕਾ ਪਹੁੰਚੇ, ਉਦੋਂ ਉਨ੍ਹਾਂ ਨੇ ਇਕ ਹੋਰ ਵਿਅਕਤੀ ਦੀ ਮੌਤ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਟਕਰਾਏ ਜਹਾਜ਼, 2 ਲੋਕਾਂ ਦੀ ਮੌਤ (ਵੀਡੀਓ)

ਇਸ ਤੂਫਾਨ 'ਚ ਟਾਪੂ ਅਤੇ ਆਲੇ-ਦੁਆਲੇ ਦੇ ਲੋਕ ਜ਼ਖ਼ਮੀ ਹੋਏ ਹੈ। ਮੀਡੀਆ ਨੇ ਆਸਟਰੀਆ ਦੇ ਕਾਰਿੰਥੀਆ ਵਿੱਚ ਇੱਕ ਝੀਲ ਦੇ ਨੇੜੇ ਇੱਕ ਦਰੱਖਤ ਡਿੱਗਣ ਕਾਰਨ 2 ਕਿਸ਼ੋਰਾਂ ਅਤੇ 3 ਹੋਰ ਲੋਕਾਂ ਦੀ ਮੌਤ ਦੀ ਖ਼ਬਰ ਦਿੱਤੀ ਹੈ। ਇਟਲੀ ਦੇ ਟਸਕਨੀ ਖੇਤਰ ਵਿਚ ਵੱਖ-ਵੱਖ ਘਟਨਾਵਾਂ ਵਿਚ ਦਰੱਖਤ ਡਿੱਗ ਨਾਲ ਇਕ ਵਿਅਕਤੀ ਅਤੇ ਇਕ ਔਰਤ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖ਼ਾਸ ਖ਼ਬਰ, ਵੀਜ਼ੇ ਲਈ ਕਰਨਾ ਪੈ ਸਕਦੈ 500 ਦਿਨਾਂ ਦਾ ਇੰਤਜ਼ਾਰ


author

cherry

Content Editor

Related News