ਪਾਕਿਸਤਾਨ ''ਚ ਵਾਪਰਿਆ ਸੜਕੀ ਹਾਦਸਾ, 13 ਹਲਾਕ

Thursday, Nov 07, 2019 - 03:52 PM (IST)

ਪਾਕਿਸਤਾਨ ''ਚ ਵਾਪਰਿਆ ਸੜਕੀ ਹਾਦਸਾ, 13 ਹਲਾਕ

ਇਸਲਾਮਾਬਾਦ— ਪਾਕਿਸਤਾਨ ਦੇ ਸਿੰਧ ਸੂਬੇ 'ਚ ਵੀਰਵਾਰ ਨੂੰ ਇਕ ਪੈਸੇਂਜਰ ਕੋਚ ਦੀ ਇਕ ਮੋਟਰਸਾਈਕਲ-ਰਿਕਸ਼ਾ ਨਾਲ ਟੱਕਰ ਹੋਣ ਕਾਰਨ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਇਹ ਘਟਨਾ ਮਟਾਰੀ ਜ਼ਿਲੇ ਦੇ ਸਈਦ ਆਬਾਦ ਖੇਤਰ ਦੇ ਨੇੜੇ ਵਾਪਰੀ ਹੈ। ਮ੍ਰਿਤਕਾਂ ਤੇ ਜ਼ਖਮੀਆਂ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਹੈ। ਘਟਨਾ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ।

ਜਿਓ ਨਿਊਜ਼ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸਿੰਧ ਦੇ ਸੂਚਨਾ ਮੰਤਰੀ ਸਈਦ ਗਨੀ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ ਤੇ ਭਰੋਸਾ ਦਿੱਤਾ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾਏਗੀ।


author

Baljit Singh

Content Editor

Related News