PSL ਦੌਰਾਨ ਕੀਤੇ ਗਏ ਕੋਰੋਨਾ ਵਾਇਰਸ ਦੇ 128 ਟੈਸਟ, PSB ਨੇ ਜਾਰੀ ਕੀਤੀ ਰਿਪੋਰਟ

03/19/2020 4:26:05 PM

ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪੀ. ਐੱਸ. ਐੱਲ. ਵਿਚ ਸ਼ਾਮਲ ਰਹੇ ਖਿਡਾਰੀਆਂ, ਸਹਿਯੋਗੀ ਸਟਾਫ, ਮੈਚ ਅਧਿਕਾਰੀਆਂ, ਪ੍ਰਸਾਰਕਾਂ ਅਤੇ ਟੀਮ ਮਾਲਕਾਂ ਦੇ ਕੋਰੋਨਾ ਵਾਇਰਸ (ਕੋਵਿਡ-19) ਨੂੰ ਲੈ ਕੇ ਕੁਲ 128 ਟੈਸਟਾਂ ਵਿਚ ਕਿਸੇ ਨੂੰ ਵੀ ਇਸ ਖਤਰਨਾਕ ਬੀਮਾਰੀ ਨਾਲ ਇਨਫੈਕਟਿਡ ਨਹੀਂ ਪਾਇਆ ਗਿਆ। ਪੀ. ਸੀ. ਬੀ. ਨੇ 17 ਮਾਰਚ ਨੂੰ ਇਹ ਟੈਸਟ ਕੀਤੇ ਗਏ ਸੀ। ਇਸ ਤੋਂ ਇਲਾਵਾ ਮੁਲਤਾਨ ਸੁਲਤਾਨ ਨੇ ਸੋਮਵਾਰ ਨੂੰ ਕੋਵਿਡ-19 ਦੇ 17 ਟੈਸਟ ਕੀਤੇ ਅਤੇ ਇਸ ਦੇ ਨਤੀਜੇ ਵੀ ਨੈਗਟਿਵ ਰਹੇ।

PunjabKesari

ਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਕਿਹਾ, ''ਇਹ ਪਾਕਿਸਤਾਨ ਸੁਪਰ ਲੀਗ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੀ  ਇਕਸਾਰਤਾ ਅਤੇ ਭਰੋਸੇਯੋਗਤਾ ਲਈ ਮਹੱਤਵਪੂਰਨ ਹੈ ਕਿ ਟੂਰਨਾਮੈਂਟ ਦੇ ਅਖੀਰ ਤਕ ਇੱਥੇ ਰੁਕੇ ਰਹਿਣ ਦਾ ਫੈਸਲਾ ਕਰਨ ਵਾਲੇ ਸਾਰੇ ਖਿਡਾਰੀਆਂ, ਸਹਿਯੋਗੀ ਸਟਾਫ, ਪ੍ਰਸਾਰਕ ਅਤੇ ਅਧਿਕਾਰੀਆਂ ਦੇ ਕੋਵਿਡ-19 ਦੇ ਲਈ ਕੀਤੇ ਗਏ ਟੈਸਟ ਨੈਗਟਿਵ ਰਹੇ। ਉਸ ਨੇ ਕਿਹਾ ਕਿ ਪੀ. ਸੀ. ਬੀ. ਟੈਸਟ ਦੇ ਨਤੀਜਿਆਂ ਤੋਂ ਖੁਸ਼ ਹੈ।

PunjabKesari

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪਾਕਿਸਤਾਨ ਸੁਪਰ ਲੀਗ ਨੂੰ ਨਾਕਆਊਟ ਗੇੜ ਤੋਂ ਮੁਲਤਵੀ ਕਰਨਾ ਪਿਆ ਸੀ। ਇਸ ਵਿਚਾਲੇ ਸੂਤਰਾਂ ਨੇ ਕਿਹਾ ਕਿ ਬੋਰਡ ਪ੍ਰਸਾਰਣ ਨਾਲ ਜੁੜੇ 29 ਭਾਰਤੀ ਮੈਂਬਰਾਂ ਦੇ ਲਈ ਵਾਪਸੀ ਦੀ ਉਡਾਣ ਦੀ ਵਿਵਸਥਾ ਕਰ ਰਿਹਾ ਹੈ। ਇਨ੍ਹਾਂ ਸਾਰਿਆਂ ਨੂੰ ਬੁੱਧਵਾਰ ਨੂੰ ਬਾਘਾ-ਅਟਾਰੀ ਬਾਰਡ ਤੋਂ ਭਾਰਤ ਵਿਚ ਪ੍ਰਵੇਸ਼ ਕਰਨ 'ਤੇ ਰੋਕ ਦਿੱਤਾ ਗਿਆ ਸੀ। ਸੂਤਰਾਂ ਨੇ ਕਿਹਾ, ''ਭਾਰਤੀ ਸਟਾਫ ਨੂੰ ਬਾਘਾ ਦੇ ਜ਼ਰੀਏ ਸ਼ੜਕ ਦੇ ਰਾਸਤੇ ਪਤਨ ਪਰਤਣਾ ਸੀ ਪਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ ਅਟਾਰੀ ਤੋਂ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੇ ਯਾਤਰਾ ਦਸਤਾਵੇਜ਼ਾਂ ਮੁਤਾਬਕ ਉਹ ਸਿਰਫ ਹਵਾਈ ਯਾਤਰਾ ਤੋਂ ਹੀ ਵਾਪਸ ਪਰਤ ਸਕਦੇ ਸੀ।''


Ranjit

Content Editor

Related News