12 ਸਾਲਾ ਬੱਚੇ ਦਾ ਕਮਾਲ, ਤਕਨੀਕ ਦੀ ਮਦਦ ਨਾਲ ਘਰ ਬੈਠੇ ਕਮਾਏ ਕਰੀਬ 3 ਕਰੋੜ

Monday, Aug 30, 2021 - 11:18 AM (IST)

12 ਸਾਲਾ ਬੱਚੇ ਦਾ ਕਮਾਲ, ਤਕਨੀਕ ਦੀ ਮਦਦ ਨਾਲ ਘਰ ਬੈਠੇ ਕਮਾਏ ਕਰੀਬ 3 ਕਰੋੜ

ਲੰਡਨ (ਬਿਊਰੋ): ਮੌਜੂਦਾ ਸਮੇਂ ਵਿਚ ਬੱਚੇ ਵੀ ਤਕਨੀਕ ਦੇ ਖੇਤਰ ਵਿਚ ਆਪਣਾ ਹੁਨਰ ਦਿਖਾ ਰਹੇ ਹਨ। ਛੋਟੇ ਬੱਚੇ ਵੀ ਹੁਣ ਕੋਡਿੰਗ ਸਿੱਖ ਰਹੇ ਹਨ। ਅਜਿਹਾ ਹੀ ਹੁਨਰ ਲੰਡਨ ਵਿਚ ਰਹਿੰਦੇ ਇਕ 12 ਸਾਲ ਦੇ ਬੱਚੇ ਨੇ ਦਿਖਾਇਆ ਹੈ, ਜਿਸ ਕਾਰਨ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬੱਚੇ ਨੇ ਸਕੂਲ ਦੀਆਂ ਛੁੱਟੀਆਂ ਦੌਰਾਨ ਕੋਡਿੰਗ ਕਰਕੇ ਘਰ ਬੈਠੇ ਕਰੀਬ 3 ਕਰੋੜ ਦਾ ਰਾਸ਼ੀ ਕਮਾਈ ਹੈ।

ਇਸ 12 ਸਾਲਾ ਬੱਚੇ ਦਾ ਨਾਮ ਬੈਂਜਾਮਿਨ ਅਹਿਮਦ ਹੈ। ਉਸ ਨੇ ਕੰਪਿਊਟਰ 'ਤੇ ਵੀਅਰਡ ਵ੍ਹੇਲਸ (Weird Whales) ਨਾਮ ਦਾ ਪਿਕਸਲੇਟੇਡ ਆਰਟ ਵਰਕ (Pixelated art work) ਬਣਾਇਆ ਹੈ। ਉਸ ਨੇ ਇਸੇ ਆਰਟ ਵਰਕ ਨੂੰ ਵੇਚ ਕੇ 2 ਕਰੋੜ 94 ਲੱਖ ਰੁਪਏ ਕਮਾਏ ਹਨ।ਬੈਂਜਾਮਿਨ ਦੇ ਇਸ ਕੰਮ ਨੂੰ ਨੌਨ ਫੇਜੀਬਲ ਟੋਕਨਸ ਮਤਲਬ ਐੱਨ.ਐੱਫ.ਟੀ. ਨੇ ਖਰੀਦਿਆ ਹੈ। ਇਹ ਬੈਂਜਾਮਿਨ ਵੱਲੋਂ ਕੀਤਾ ਗਿਆ ਰਚਨਾਤਮਕ ਕੰਮ ਹੈ। ਜਾਣਕਾਰੀ ਮੁਤਾਬਕ ਐੱਨ.ਐੱਫ.ਟੀ. ਦੇ ਮਾਧਿਅਮ ਨਾਲ ਕਿਸੇ ਵੀ ਕਲਾਕ੍ਰਿਤੀ ਨੂੰ ਆਸਾਨੀ ਨਾਲ ਟੋਕਨ ਕੀਤਾ ਜਾ ਸਕਦਾ ਹੈ। ਇਸ ਨਾਲ ਇਕ ਡਿਜੀਟਲ ਸਰਟੀਫਿਕੇਟ ਵੀ ਹਾਸਲ ਹੋ ਜਾਂਦਾ ਹੈ। ਇਸ ਮਗਰੋਂ ਹੀ ਕਲਾਕ੍ਰਿਤੀ ਨੂੰ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ। ਭਾਵੇਂਕਿ ਇਸ ਕਲਾਕ੍ਰਿਤੀ ਲਈ ਬੈਂਜਾਮਿਨ ਅਹਿਮਦ ਨੂੰ ਏਥੇਰੀਅਮ ਨਾਮਕ ਕ੍ਰਿਪਟੋਕਰੰਸੀ ਦੇ ਰੂਪ ਵਿਚ ਰਾਸ਼ੀ ਦਿੱਤੀ ਗਈ ਹੈ। ਹੁਣ ਅਜਿਹੇ ਵਿਚ ਉਸ ਦੇ ਇਸ ਆਰਟ ਵਰਕ ਦੀ ਕੀਮਤ ਘੱਟ ਅਤੇ ਜ਼ਿਆਦਾ ਵੀ ਹੋ ਸਕਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ ਦੇ ਭਵਿੱਖ ’ਤੇ ਲਟਕ ਰਹੀ ਹੈ ਤਲਵਾਰ, ਸੱਤਾ ਨੂੰ ਲੈ ਕੇ ਕਈ ਧੜਿਆਂ ’ਚ ਵੰਡੇ ਤਾਲਿਬਾਨੀ

ਬੈਂਜਾਮਿਨ ਅਹਿਮਦ ਨੂੰ ਤੈਰਾਕੀ, ਬੈਡਮਿੰਟਨ ਆਰ ਤਾਈਕਵਾਂਡੋ ਦਾ ਸ਼ੌਂਕ ਹੈ। ਉਸ ਨੂੰ ਇਸ ਵਿਚ ਮਜ਼ਾ ਆਉਂਦਾ ਹੈ। ਬੈਂਜਾਮਿਨ ਦੱਸਦਾ ਹੈ ਕਿ ਜਿਹੜਾ ਵੀ ਬੱਚਾ ਕੋਡਿੰਗ ਦੇ ਖੇਤਰ ਵਿਚ ਆਉਣਾ ਚਾਹੁੰਦਾ ਹੈ ਉਹ ਕਿਸੇ ਦਬਾਅ ਵਿਚ ਨਾ ਆਵੇ। ਬੈਂਜਾਮਿਨ ਦੇ ਪਿਤਾ ਵੀ ਸਾਫਟਵੇਅਰ ਡਿਵੈਲਪਰ ਹਨ। ਉਹਨਾਂ ਨੇ ਬੈਂਜਾਮਿਨ ਅਤੇ ਉਸ ਦੇ ਭਰਾ ਨੂੰ 5-6 ਸਾਲ ਦੀ ਉਮਰ ਵਿਚ ਕੋਡਿੰਗ ਕਰਨ ਲਈ ਪ੍ਰੇਰਿਤ ਕੀਤਾ ਸੀ। ਬੈਂਜਾਮਿਨ ਦੇ ਪਿਤਾ ਇਮਰਾਨ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਇਕ ਮਜ਼ੇਦਾਰ ਪ੍ਰੈਕਟਿਸ ਦੇ ਤੌਰ 'ਤੇ ਹੋਈ ਸੀ ਪਰ ਜਲਦੀ ਹੀ ਇਹ ਸਮਝ ਆ ਗਿਆ ਕਿ ਬੱਚੇ ਇਸ ਨੂੰ ਤੇਜ਼ੀ ਨਾਲ ਸਮਝ ਰਹੇ ਹਨ ਅਤੇ ਬਹੁਤ ਜਲਦੀ-ਜਲਦੀ ਅੱਗੇ ਵੱਧ ਰਹੇ ਹਨ। ਇਸ ਲਈ ਅਸੀਂ ਥੋੜ੍ਹਾ ਹੋਰ ਗੰਭੀਰ ਹੋਣ ਲੱਗੇ ਅਤੇ ਫਿਰ ਅੱਜ ਦਾ ਦਿਨ ਹੈ ਜੋ ਸਾਡੇ ਸਾਰਿਆਂ ਸਾਹਮਣੇ ਹੈ।


author

Vandana

Content Editor

Related News