ਮੈਕਸੀਕੋ ਦੇ ਬਾਰ ''ਚ ਅੰਨ੍ਹੇਵਾਹ ਗੋਲੀਬਾਰੀ, 12 ਲੋਕਾਂ ਦੀ ਮੌਤ

Sunday, Oct 16, 2022 - 02:40 PM (IST)

ਮੈਕਸੀਕੋ ਸਿਟੀ (ਏ.ਐੱਨ.ਆਈ) ਮੱਧ ਮੈਕਸੀਕਨ ਸ਼ਹਿਰ ਇਰਾਪੁਆਟੋ ਦੇ ਇਕ ਬਾਰ 'ਤੇ ਸ਼ਨੀਵਾਰ ਸ਼ਾਮ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ 'ਚ 6 ਔਰਤਾਂ ਅਤੇ 6 ਪੁਰਸ਼ ਮਾਰੇ ਗਏ। ਗੁਆਨਾਜੁਆਟੋ ਰਾਜ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜਾ ਸਮੂਹਿਕ ਕਤਲ ਹੈ। ਸ਼ਹਿਰ ਦੇ ਪ੍ਰਸ਼ਾਸਨ ਨੇ ਟਵਿੱਟਰ 'ਤੇ ਪੋਸਟ ਕੀਤੇ ਇਕ ਬਿਆਨ ਵਿਚ ਕਿਹਾ ਕਿ ਸੁਰੱਖਿਆ ਕਰਮਚਾਰੀ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ, ਜਿੱਥੇ ਪੈਰਾਮੈਡਿਕਸ ਨੇ ਤਿੰਨ ਜ਼ਖਮੀ ਲੋਕਾਂ ਦਾ ਇਲਾਜ ਕੀਤਾ ਅਤੇ ਛੇ ਪੁਰਸ਼ਾਂ ਅਤੇ ਛੇ ਔਰਤਾਂ ਦੀ ਮੌਤ ਦੀ ਪੁਸ਼ਟੀ ਕੀਤੀ। ਸੁਰੱਖਿਆ ਅਧਿਕਾਰੀ ਹਮਲਾਵਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸਮਾਚਾਰ ਏਜੰਸੀ ਰਾਇਟਰਸ ਦੀ ਖ਼ਬਰ ਮੁਤਾਬਕ 12 ਲੋਕਾਂ ਨੂੰ ਗੋਲੀ ਮਾਰਨ ਦੇ ਪਿੱਛੇ ਦਾ ਮਕਸਦ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ। ਜਦੋਂ ਕਿ ਪਹਿਲਾਂ ਸ਼ਹਿਰ ਦੇ ਅਧਿਕਾਰੀਆਂ ਦੁਆਰਾ ਇੱਕ ਸ਼ੁਰੂਆਤੀ ਬਿਆਨ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਦੱਸੀ ਗਈ ਸੀ। ਇਹ ਘਟਨਾ ਦੱਖਣ-ਪੱਛਮੀ ਮੈਕਸੀਕੋ ਵਿੱਚ ਗੋਲੀਬਾਰੀ ਦੀ ਇੱਕ ਘਾਤਕ ਘਟਨਾ ਵਿੱਚ 18 ਲੋਕਾਂ ਦੇ ਮਾਰੇ ਜਾਣ ਦੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਵਾਪਰੀ।ਬੀਐਨਓ ਨਿਊਜ਼ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਗੁਰੇਰੋ ਰਾਜ ਦੇ ਸਿਟੀ ਹਾਲ ਵਿੱਚ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਸ਼ਹਿਰ ਦੇ ਮੇਅਰ ਸਮੇਤ ਇੱਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਵਧੀ ਭਾਰਤੀਆਂ ਦੀ ਗਿਣਤੀ, ਪਿਛਲੇ 12 ਸਾਲ 'ਚ ਹੋਈ 41 ਲੱਖ ਤੋਂ ਪਾਰ

ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ 2018 ਦੇ ਅੰਤ ਵਿੱਚ ਮੈਕਸੀਕੋ ਵਿੱਚ ਜਨਤਕ ਹਿੰਸਾ ਦੇ ਰਿਕਾਰਡ ਪੱਧਰ ਨੂੰ ਘਟਾਉਣ ਦਾ ਵਾਅਦਾ ਕੀਤਾ ਸੀ ਪਰ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਗਰੋਹਾਂ ਦੀ ਹਿੰਸਾ ਨੂੰ ਰੋਕਣ ਲਈ ਉਨ੍ਹਾਂ ਨੂੰ ਸਖ਼ਤ ਸੰਘਰਸ਼ ਕਰਨਾ ਪੈ ਰਿਹਾ ਹੈ। ਹਾਲਾਂਕਿ ਮੈਕਸੀਕੋ ਵਿੱਚ 2022 ਵਿੱਚ ਹੱਤਿਆਵਾਂ ਵਿੱਚ ਕੁਝ ਕਮੀ ਆਈ ਹੈ। ਲੋਪੇਜ਼ ਓਬਰਾਡੋਰ ਦੇ ਛੇ ਸਾਲਾਂ ਦੇ ਕਾਰਜਕਾਲ ਵਿੱਚ ਮੈਕਸੀਕੋ ਦੇ ਆਧੁਨਿਕ ਇਤਿਹਾਸ ਵਿੱਚ ਸਭ ਤੋਂ ਵੱਧ ਹਿੰਸਾ ਹੋਈ ਹੈ। ਜਦੋਂ ਕਿ ਉਨ੍ਹਾਂ ਪਿਛਲੀਆਂ ਸਰਕਾਰਾਂ 'ਤੇ ਭ੍ਰਿਸ਼ਟਾਚਾਰ ਨੂੰ ਅਰਾਜਕਤਾ ਨੂੰ ਬੜ੍ਹਾਵਾ ਦੇਣ ਦਾ ਦੋਸ਼ ਲਗਾਇਆ ਹੈ।

 


Vandana

Content Editor

Related News