ਪਾਕਿਸਤਾਨ ''ਚ 3 ਸੜਕ ਹਾਦਸਿਆਂ ''ਚ 12 ਲੋਕਾਂ ਦੀ ਮੌਤ

Wednesday, Oct 30, 2024 - 06:53 PM (IST)

ਪਾਕਿਸਤਾਨ ''ਚ 3 ਸੜਕ ਹਾਦਸਿਆਂ ''ਚ 12 ਲੋਕਾਂ ਦੀ ਮੌਤ

ਬਲੋਚਿਸਤਾਨ (ਏਜੰਸੀ)- ਬਲੋਚਿਸਤਾਨ ਦੇ ਸਿਬੀ, ਨੋਸ਼ਕੀ ਅਤੇ ਵਾਸ਼ੁਕ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ 3 ਸੜਕ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ। 'ਡਾਨ' ਅਖ਼ਬਾਰ ਨੇ ਇਹ ਰਿਪੋਰਟ ਦਿੱਤੀ ਹੈ। ਸਭ ਤੋਂ ਭਿਆਨਕ ਹਾਦਸਾ ਵਾਸ਼ੁਕ ਦੇ ਨਾਗ ਖੇਤਰ ਵਿੱਚ ਵਾਪਰਿਆ, ਜਿੱਥੇ ਈਰਾਨੀ ਪੈਟਰੋਲ ਲਿਜਾ ਰਿਹਾ ਇੱਕ ਵਾਹਨ ਦੂਜੇ ਵਾਹਨ ਨਾਲ ਟਕਰਾ ਗਿਆ ਅਤੇ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਅੰਦਰ ਬੈਠੇ ਲੋਕਾਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ। ਵਾਸ਼ੁਕ ਦੇ ਸਹਾਇਕ ਕਮਿਸ਼ਨਰ ਮੁਤਾਬਕ ਦੋਹਾਂ ਵਾਹਨਾਂ ਦੇ ਅੰਦਰ ਮੌਜੂਦ ਸਾਰੇ 5 ਲੋਕਾਂ ਦੀ ਸੜਨ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਆਪਣਾ ਦਫ਼ਤਰ ਖੋਲ੍ਹੇਗਾ UNHRC

ਬਲੋਚਿਸਤਾਨ ਵਿੱਚ ਇੱਕ ਹੋਰ ਹਾਦਸੇ ਵਿੱਚ ਸਿਬੀ ਜ਼ਿਲ੍ਹੇ ਦੇ ਮਿਥਰੀ ਇਲਾਕੇ ਨੇੜੇ ਕਵੇਟਾ-ਸਿਬੀ ਹਾਈਵੇਅ ਉੱਤੇ ਜੈਕਬਾਬਾਦ ਜਾ ਰਹੀ ਇੱਕ ਵੈਨ ਦੇ ਇੱਕ ਟਰੱਕ ਨਾਲ ਟਕਰਾ ਜਾਣ ਕਾਰਨ 5 ਯਾਤਰੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੇਵੀਜ਼ ਅਤੇ ਐੱਫ.ਸੀ. ਦੇ ਜਵਾਨਾਂ ਨੇ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਸਿਬੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਪਹੁੰਚਾਇਆ। ਤੀਸਰੇ ਹਾਦਸੇ ਵਿੱਚ ਨੌਸ਼ਕੀ ਜ਼ਿਲ੍ਹੇ ਦੇ ਡਾਕ ਇਲਾਕੇ ਵਿੱਚ ਇੱਕ ਵਾਹਨ ਪਲਟ ਜਾਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਡਾਨ ਦੀ ਰਿਪੋਰਟ ਅਨੁਸਾਰ ਮਰਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਕਾਰਪੋਰੇਟ ਕਾਰਡ ਧੋਖਾਧੜੀ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News