ਸਵਿੱਟਜ਼ਰਲੈਂਡ ''ਚ ਬੈਰੀਅਰਾਂ ਨਾਲ ਟਕਰਾਈ ਟਰੇਨ, 12 ਜ਼ਖਮੀ

Monday, Feb 03, 2020 - 08:49 PM (IST)

ਸਵਿੱਟਜ਼ਰਲੈਂਡ ''ਚ ਬੈਰੀਅਰਾਂ ਨਾਲ ਟਕਰਾਈ ਟਰੇਨ, 12 ਜ਼ਖਮੀ

ਜਿਨੇਵਾ - ਸਵਿੱਟਰਜ਼ਰਲੈਂਡ ਦੇ ਲੁਰਜਨ ਸ਼ਹਿਰ ਵਿਚ ਸੋਮਵਾਰ ਨੂੰ ਇਕ ਤੇਜ਼ ਰਫਤਾਰ ਟਰੇਨ ਆਪਣੀ ਤੈਮ ਸੀਮਾ ਪਾਰ ਕਰਦੇ ਹੋਏ ਬਫਰ ਜ਼ੋਨ ਵਿਚ ਬੈਰੀਅਰਾਂ ਨਾਲ ਜਾ ਟਕਰਾਈ। ਹਾਦਸੇ ਵਿਚ ਟਰੇਨ ਵਿਚ ਸਵਾਰ ਦਰਜਨ ਭਰ ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਸਥਾਨਕ ਪੁਲਸ ਨੇ ਦਿੱਤੀ ਹੈ।

ਆਖਰੀ ਸਟੇਸ਼ਨ ਹੋਣ ਕਾਰਨ ਇਥੇ ਸਥਿਤ ਬਫਰ ਜ਼ੋਨ ਵਿਚ ਬੈਰੀਅਰ ਬਣਾਏ ਗਏ ਹਨ। ਖੇਤਰੀ ਲੁਜਰਨ ਪੁਲਸ ਨੇ ਆਖਿਆ ਕਿ ਘਟਨਾ ਵਿਚ ਕੋਈ ਗੰਭੀਰ ਰੂਪ ਤੋਂ ਜ਼ਖਮੀ ਨਹੀਂ ਹੋਇਆ ਪਰ ਟਰੇਨ 'ਤੇ ਸਵਾਰ 12 ਯਾਤਰੀਆਂ ਨੂੰ ਆਮ ਸੱਟਾਂ ਆਈਆਂ। ਜਿਨ੍ਹਾਂ ਨੂੰ ਨੇਡ਼ੇ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਪੁਲਸ ਨੇ ਆਖਿਆ ਕਿ ਜਿਊਰਿਖ ਤੋਂ ਰਹੀ ਟਰੇਨ ਦੇ ਡਰਾਈਵਰ ਦੇ ਆਖਰੀ ਸਟੇਸ਼ਨ ਲੁਜਰਨ 'ਤੇ ਟਰੇਨ ਦੇ ਪਹੁੰਚਣ ਤੋਂ ਬਾਅਦ ਉਸ ਦੀ ਸਪੀਡ ਕਿਉਂ ਹੋਲੀ ਨਹੀਂ ਕੀਤੀ, ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ।


author

Khushdeep Jassi

Content Editor

Related News