ਅਮਰੀਕਾ: ਲੁਈਸਿਆਨਾ ਦੇ ਨਾਈਟ ਕਲੱਬ 'ਚ ਚੱਲੀਆਂ ਤਾਬੜਤੋੜ ਗੋਲੀਆਂ, 12 ਫੱਟੜ
Monday, Jan 23, 2023 - 10:16 AM (IST)
ਬੈਟਨ ਰੂਜ/ਅਮਰੀਕਾ (ਭਾਸ਼ਾ) : ਲੁਈਸਿਆਨਾ ਦੇ ਬੈਟਨ ਰੂਜ ਦੇ ਇਕ ਨਾਈਟ ਕਲੱਬ ਵਿਚ ਐਤਵਾਰ ਦੇਰ ਰਾਤ ਹੋਈ ਗੋਲੀਬਾਰੀ ਵਿਚ 12 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਹੈ, ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ। ਗੋਲੀਬਾਰੀ ਦੇ ਸਬੰਧ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਸ ਦੇ ਬੁਲਾਰੇ ਸਾਰਜੈਂਟ ਅਲ ਜੀਨ ਮੈਕਨੀਲੀ ਜੂਨੀਅਰ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਦੇਰ ਰਾਤ ਕਰੀਬ ਡੇਢ ਵਜੇ ਡਿਓਰ ਬਾਰ ਐਂਡ ਲੌਂਜ ਵਿੱਚ ਵਾਪਰੀ।
ਇਹ ਵੀ ਪੜ੍ਹੋ : ਅਮਰੀਕਾ ’ਚ ਭਾਰਤੀ ਵਿਅਕਤੀ ਦਾ ਕਤਲ, ਲੁੱਟ ਦੌਰਾਨ ਮਾਰੀ ਗੋਲੀ (ਵੀਡੀਓ)
ਅਜੇ ਗੋਲੀਬਾਰੀ ਦੇ ਕਾਰਨਾਂ, ਪੀੜਤਾਂ ਜਾਂ ਜਾਂਚ ਬਾਰੇ ਫਿਲਹਾਲ ਕੋਈ ਵਾਧੂ ਜਾਣਕਾਰੀ ਉਪਲੱਬਧ ਨਹੀਂ ਹੈ। ਬੈਟਨ ਰੂਜ ਦੇ ਮੇਅਰ ਸ਼ੈਰਨ ਵੈਸਟਨ ਬਰੂਮ ਨੇ ਗੋਲੀਬਾਰੀ ਨੂੰ "ਹਿੰਸਾ ਦੀ ਨਿੰਦਣਯੋਗ ਕਾਰਵਾਈ ਕਰਾਰ ਦਿੱਤਾ, ਜਿਸ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗ।" ਬਰੂਮ ਨੇ ਟਵੀਟ ਕੀਤਾ, "ਅਸੀਂ ਆਪਣਾ ਕੰਮ ਉਦੋਂ ਤੱਕ ਨਹੀਂ ਰੋਕਾਂਗੇ, ਜਦੋਂ ਤੱਕ ਹਰ ਕੋਈ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਅਤੇ ਲੋਕ ਆਪਣੇ ਮਤਭੇਦਾਂ ਨੂੰ ਦੂਰ ਕਰਨ ਲਈ ਬੰਦੂਕ ਚੁੱਕਣਾ ਨਹੀਂ ਛੱਡ ਦਿੰਦੇ।"
ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।