ਤਨਜ਼ਾਨੀਆ 'ਚ 2 ਕਿਸ਼ਤੀਆਂ ਪਲਟਣ ਤੋਂ ਬਾਅਦ ਲਾਪਤਾ ਹੋਏ 12 ਲੋਕਾਂ ਦੀਆਂ ਲਾਸ਼ਾਂ ਬਰਾਮਦ
Thursday, Aug 03, 2023 - 03:57 PM (IST)

ਦਾਰ ਏਸ ਸਲਾਮ (ਵਾਰਤਾ)- ਤਨਜ਼ਾਨੀਆ ਦੀ ਵਿਕਟੋਰੀਆ ਝੀਲ ਵਿਚ ਐਤਵਾਰ ਸ਼ਾਮ ਨੂੰ 2 ਕਿਸ਼ਤੀਆਂ ਦੇ ਪਲਟਣ ਤੋਂ ਬਾਅਦ ਲਾਪਤਾ ਹੋਏ 12 ਲੋਕਾਂ ਦੀਆਂ ਲਾਸ਼ਾਂ ਬਚਾਅ ਕਰਮਚਾਰੀਆਂ ਨੂੰ ਮਿਲ ਗਈਆਂ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਮਾਰਾ ਖੇਤਰ 'ਚ ਤਨਜ਼ਾਨੀਆ ਦੇ ਫਾਇਰ ਵਿਭਾਗ ਅਤੇ ਬਚਾਅ ਦਲ ਦੇ ਮੁਖੀ ਆਗਸਟੀਨ ਮਾਗੇਰੇ ਨੇ ਕਿਹਾ ਕਿ ਦੋਵੇਂ ਕਿਸ਼ਤੀਆਂ ਮਾਚੀਗੋਂਡੋ ਪਿੰਡ 'ਚ ਇਕ ਚਰਚ 'ਚ ਪ੍ਰਾਰਥਨਾ ਕਰਨ ਤੋਂ ਬਾਅਦ ਬੁਲੋਮਬਾ ਪਿੰਡ ਪਰਤ ਰਹੀਆਂ ਸਨ ਅਤੇ ਤੂਫਾਨ ਦੀ ਲਪੇਟ 'ਚ ਆਉਣ ਤੋਂ ਬਾਅਦ ਉਹ ਪਲਟ ਗਈਆਂ, ਜਿਸ ਨਾਲ 1 ਸਾਲ ਦੇ ਬੱਚੇ ਦੀ ਮੌਤ ਹੋ ਗਈ ਅਤੇ 13 ਲੋਕ ਲਾਪਤਾ ਹੋ ਗਏ ਸਨ। ਵਿਕਟੋਰੀਆ ਝੀਲ ਤਨਜ਼ਾਨੀਆ ਦੀ ਸਭ ਤੋਂ ਵੱਡੀ ਝੀਲ ਹੈ, ਜੋ ਤਨਜ਼ਾਨੀਆ, ਕੀਨੀਆ ਅਤੇ ਯੂਗਾਂਡਾ ਵੱਲੋਂ ਸਾਂਝੀ ਕੀਤੀ ਜਾਂਦੀ ਹੈ।